ਸ਼ਾਹਰੁਖ ਖ਼ਾਨ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਧੀ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

written by Shaminder | October 08, 2021

ਸ਼ਾਹਰੁਖ ਖ਼ਾਨ  (Shahrukh Khan) ਦੀ ਪਤਨੀ ਗੌਰੀ ਖ਼ਾਨ (Gauri Khan) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਸ਼ਾਹਰੁਖ ਦੀ ਧੀ ਸੁਹਾਨਾ ਖ਼ਾਨ ਨੇ ਆਪਣੇ ਮਾਪਿਆਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਸੁਹਾਨਾ ਨੇ ਆਪਣੀ ਮਾਂ ਦੇ ਲਈ ਇੱਕ ਖੂਬਸੂਰਤ ਸੁਨੇਹਾ ਵੀ ਦਿੱਤਾ ਹੈ । ਗੌਰੀ ਖ਼ਾਨ ਇੱਕ ਇੰਟੀਰੀਅਰ ਡਿਜ਼ਾਈਨਰ ਹੈ ਅਤੇ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਨੇ ਆਪਣਾ ਘਰ ਮੰਨਤ ਖੁਦ ਹੀ ਡਿਜ਼ਾਈਨ ਕੀਤਾ ਹੈ ।

Gauri khan -min image From Instagram

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਨਿੱਕ ਜੌਨਸ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਕਰਦਾ ਹੈ ਇਹ ਕੰਮ

ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਘਰਾਂ ਨੂੰ ਵੀ ਉਹ ਡਿਜ਼ਾਈਨ ਕਰ ਚੁੱਕੀ ਹੈ । ਗੌਰੀ ਖ਼ਾਨ ਨੇ ਸ਼ਾਹਰੁਖ ਦੇ ਨਾਲ 1991 ‘ਚ ਲਵ ਮੈਰਿਜ ਕਰਵਾਈ ਸੀ ਅਤੇ ਇਹ ਵਿਆਹ ਕਰਵਾਉਣ ਲਈ ਦੋਵਾਂ ਨੂੰ ਕਈ ਪਾਪੜ ਵੇਲਣੇ ਪਏ ਸਨ ।

Suhana khan -min Image From Instagram

ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਗੌਰੀ ਖ਼ਾਨ ਨੇ ਸ਼ਾਹਰੁਖ ਨੂੰ ਛੱਡਣ ਦਾ ਫੈਸਲਾ ਕਰ ਲਿਆ ਸੀ ।ਇਸ ਸਮੇਂ ਬਾਰੇ ਗੱਲ ਕਰਦਿਆਂ, ਗੌਰੀ ਖਾਨ ਨੇ ਕਿਹਾ ਸੀ, 'ਮੈਂ ਇੱਕ ਬ੍ਰੇਕ ਚਾਹੁੰਦੀ ਸੀ ਕਿਉਂਕਿ ਇਹ ਬਹੁਤ ਭਾਵੁਕ ਸੀ। ਅਸੀਂ ਉਸ ਸਮੇਂ ਬਹੁਤ ਛੋਟੇ ਸੀ।

 

View this post on Instagram

 

A post shared by Suhana Khan (@suhanakhan2)


ਸਾਡੇ ਪਰਿਵਾਰ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਅਸੀਂ ਦੋਵੇਂ ਇੱਕ ਬਹੁਤ ਹੀ ਰੂੜੀਵਾਦੀ ਪਰਿਵਾਰ ਨਾਲ ਸਬੰਧਤ ਸੀ। ਇੱਥੇ ਡੇਟਿੰਗ ਕਰਨ ਵਰਗੀ ਕੋਈ ਚੀਜ਼ ਨਹੀਂ ਸੀ। ਪਰਿਵਾਰ ਨੇ ਸ਼ਾਹਰੁਖ ਨੂੰ ਐਕਸੈਪਟ ਕਰਨ ਵਿੱਚ ਵੀ ਕੁਝ ਸਮਾਂ ਲਿਆ, ਪਰ ਹੁਣ ਮਾਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹੈ।

0 Comments
0

You may also like