ਅੱਜ ਹੈ ਅਦਾਕਾਰਾ ਅਮੀਸ਼ਾ ਪਟੇਲ ਦਾ ਜਨਮ ਦਿਨ, ਫੈਨਸ ਦੇ ਰਹੇ ਵਧਾਈ

written by Shaminder | June 09, 2021

ਅਦਾਕਾਰਾ ਅਮੀਸ਼ਾ ਪਟੇਲ ਦਾ ਅੱਜ ਜਨਮ ਦਿਨ ਹੈ ।ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਕੇ ਸਾਰੇ ਫੈਨਸ ਦਾ ਵਧਾਈ ਦੇਣ ‘ਤੇ ਧੰਨਵਾਦ ਕੀਤਾ ਹੈ । ਇਸ ਵੀਡੀਓ ‘ਚ ਅਮੀਸ਼ਾ ਸਵੀਮਿੰਗ ਪੂਲ ‘ਚ ਵਿਖਾਈ ਦੇ ਰਹੀ ਹੈ । ਅਦਾਕਾਰਾ ਦਾ ਇਹ ਕੂਲ ਅੰਦਾਜ਼ ਸਭ ਨੂੰ ਬੇਹੱਦ ਪਸੰਦ ਆ ਰਿਹਾ ਹੈ । ਅਮੀਸ਼ਾ ਪਟੇਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਸੰਨ 2000 ‘ਚ ਆਈ ਫ਼ਿਲਮ ‘ਕਹੋ ਨਾ ਪਿਆਰ ਹੈ’ ਸੁਪਰ ਹਿੱਟ ਸਾਬਿਤ ਹੋਈ ਸੀ ।

Ameesha-Patel Image From Ameesha Patel's Instagram
ਹੋਰ ਪੜ੍ਹੋ : ਜਿਸ ਚੀਜ਼ ਨੂੰ ਮਨਹੂਸ ਕਿਹਾ ਜਾਂਦਾ ਸੀ ਉਸ ਚੀਜ਼ ਨੇ ਹੀ ਬਦਲੀ ਸੀ ਰਾਜੇਸ਼ ਖੰਨਾ ਤੇ ਰਾਜਿੰਦਰ ਕੁਮਾਰ ਦੀ ਕਿਸਮਤ 
Ameesha_Patel Image From Ameesha Patel's Instagram
ਅਮੀਸ਼ਾ ਪਟੇਲ ਦਾ ਜਨਮ ਮਹਾਰਾਸ਼ਟਰ ਦੇ ਇਕ ਗੁਜਰਾਤੀ ਪਰਿਵਾਰ ’ਚ ਸਾਲ 1975 ’ਚ ਹੋਇਆ ਸੀ।ਅਮੀਸ਼ਾ ਪਟੇਲ ਨੇ ਅਮਰੀਕਾ ਦੇ ਟਫਟ੍ਰਸ ਯੂਨੀਵਰਸਿਟੀ ਵਿਖੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮੀਸ਼ਾ ਪਟੇਲ ਨੇ ਬਾਲੀਵੁੱਡ ’ਚ ਕਦਮ ਰੱਖਣ ਦਾ ਫੈਸਲਾ ਕੀਤਾ।
Ameesha Patel birthday Image From Ameesha Patel's Instagram
ਉਨ੍ਹਾਂ ਨੇ ਅਦਾਕਾਰ ਰਿਤਿਕ ਰੋਸ਼ਨ ਦੇ ਨਾਲ ਫਿਲਮ ‘ਕਹੋ ਨਾ ਪਿਆਰ ਹੈ’ ’ਚ ਬਾਲੀਵੁੱਡ ’ਚ ਡੈਬਿਊ ਕੀਤਾ।
 
View this post on Instagram
 

A post shared by Ameesha Patel (@ameeshapatel9)

0 Comments
0

You may also like