ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਜਾਨੀ ਦਾ ਬਰਥਡੇਅ, ਫੈਨਜ਼ ਤੇ ਕਲਾਕਾਰ ਜਾਨੀ ਨੂੰ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

written by Lajwinder kaur | May 25, 2021

ਅੱਖਰਾਂ ਨੂੰ ਕਲਮ ਤੇ ਸਿਆਹੀ ‘ਚ ਪਿਰੋ ਕੇ ਕਾਗਜ਼ ਉੱਤੇ ਉਤਰਾਨਾ ਵੀ ਕਿਸੇ ਜਾਦੂ ਤੋਂ ਘੱਟ ਨਹੀਂ ਹੁੰਦਾ ਹੈ। ਅਜਿਹੇ ਹੀ ਜਾਦੂਗਰ ਗੀਤਕਾਰ ਨੇ ਜਾਨੀ ਜੋ ਕਿ ਆਪਣੇ ਸ਼ਬਦਾਂ ਦੇ ਜਾਦੂ ਨਾਲ ਹਰ ਇੱਕ ਦੇ ਦਿਲ ਨੂੰ ਮੋਹ ਲੈਂਦੇ ਨੇ। ਅੱਜ ਨਾਮੀ ਗੀਤਕਾਰ ਤੇ ਗਾਇਕ ਜਾਨੀ ਦਾ ਬਰਥਡੇਅ ਹੈ । ਸੋਸ਼ਲ ਮੀਡੀਆ ਉੱਤੇ ਫੈਨਜ਼ ਤੇ ਪੰਜਾਬੀ ਕਲਾਕਾਰ ਪੋਸਟਾਂ ਪਾ ਕੇ ਜਾਨੀ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

b praak posted cute note to happy birthday jaan image source-instagram
ਹੋਰ ਪੜ੍ਹੋ : ਸਰਦਾਰ ਸੋਹੀ ਨੇ ਆਪਣੇ ਭਰਾ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪਿੰਡ ਵਾਲੀ ਮੋਟਰ ‘ਤੇ ਕੁਦਰਤ ਦੇ ਰੰਗਾਂ ਦਾ ਅਨੰਦ ਲੈਂਦੇ ਆਏ ਨਜ਼ਰ
arvindr khaira post happy birthday jaani image source-instagram
ਮਿਊਜ਼ਿਕ ਡਾਇਰੈਕਟਰ/ਗਾਇਕ  ਬੀ ਪਰਾਕ ਤੇ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਵੀ ਪੋਸਟ ਪਾ ਕੇ ਆਪਣੇ ਦੋਸਤ ਜਾਨੀ ਨੂੰ ਬਰਥਡੇਅ ਵਿਸ਼ ਕੀਤਾ ਹੈ। ਗਿੱਦੜਬਾਹਾ ਦੇ ਨਾਲ ਸਬੰਧ ਰੱਖਣ ਵਾਲੇ ਜਾਨੀ ਨੇ ਆਪਣੀ ਕਲਮ ਦੇ ਜ਼ੋਰ ਦੇ ਨਾਲ ਪਾਲੀਵੁੱਡ ਤੇ ਬਾਲੀਵੁੱਡ ‘ਚ ਛਾਇਆ ਹੋਇਆ ਹੈ।
jaani happy birthday image source-instagram
ਜੇ ਗੱਲ ਕਰੀਏ ਜਾਨੀ ਦੇ ਮਿਊਜ਼ਿਕਲ ਸਫ਼ਰ ਦੀ ਤਾਂ ਉਨ੍ਹਾਂ ਨੇ 2012 ਵਿੱਚ ਇੱਕ ਧਾਰਮਿਕ ਗੀਤ “ਸੰਤ ਸਿਪਾਹੀ” ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ । ਹਾਲਾਂਕਿ, ਉਨ੍ਹਾਂ ਨੂੰ ਹਾਰਡੀ ਸੰਧੂ ਵੱਲੋਂ ਗਾਏ ਗੀਤ ‘ਸੋਚ’ ਤੋਂ ਪ੍ਰਸਿੱਧੀ ਮਿਲੀ ਸੀ । ਬੀ ਪਰਾਕ ਨੇ ਮਿਊਜ਼ਿਕ ਤੇ ਅਰਵਿੰਦਰ ਖਹਿਰਾ ਨੇ ਇਸ ਗੀਤ ਦੀ ਵੀਡੀਓ ਤਿਆਰ ਕੀਤੀ ਸੀ । ਜਾਨੀ, ਬੀ ਪਰਾਕ ਤੇ ਅਰਵਿੰਦਰ ਖਹਿਰਾ ਦੀ ਤਿਕੜੀ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਸੁਪਰ ਹਿੱਟ ਗੀਤ ਦਿੱਤੇ ਨੇ।
Jaani-blessed image source-instagram
ਜਾਨੀ ਨੇ ‘ਜਾਨੀ ਤੇਰਾ ਨਾਂ’, ‘ਦਿਲ ਤੋਂ ਬਲੈਕ’, ‘ਮਨ ਭਰਿਆ’, ‘ਕਿਸਮਤ’, ‘ਜੋਕਰ’, ‘ਬੈਕਬੋਨ’, ‘ਹਾਰਨਬਲੋ’, ‘ਪਛਤਾਓਗੇ’, ‘ਫਿਲਹਾਲ’ ਵਰਗੇ ਸੁਪਰ ਹਿੱਟ ਗੀਤ ਲਿਖੇ ਨੇ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਦੇ ਲਈ ਵੀ ਗੀਤ ਲਿਖ ਚੁੱਕੇ ਨੇ । ਪਿਛਲੇ ਸਾਲ ਆਈ ਸੁਪਰ ਹਿੱਟ ਫ਼ਿਲਮ ਸੁਫ਼ਨਾ ਦੇ ਗੀਤ ਵੀ ਜਾਨੀ ਦੀ ਹੀ ਕਲਮ ‘ਚੋਂ ਹੀ ਨਿਕਲੇ ਸਨ ।
 
View this post on Instagram
 

A post shared by PTC Punjabi (@ptc.network)

0 Comments
0

You may also like