ਅੱਜ ਹੈ ਮਰਹੂਮ ਅਦਾਕਾਰ ਪ੍ਰਾਣ ਦੀ ਬਰਸੀ, ਬਰਸੀ ਮੌਕੇ ‘ਤੇ ਜਾਣੋ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕੀ ਕੰਮ ਕਰਦੇ ਸਨ ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਪ੍ਰਾਣ

written by Shaminder | July 12, 2022

ਪ੍ਰਾਣ (Pran) ਜਿਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ । ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਸੀ । ਪਰ ਉਨ੍ਹਾਂ ਨੂੰ ਨਾਇਕ ਨਾਲੋਂ ਜ਼ਿਆਦਾ ਖਲਨਾਇਕ ਦੇ ਤੌਰ ‘ਤੇ ਪਛਾਣ ਮਿਲੀ ਸੀ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਚਾਲੀ ਦੇ ਦਹਾਕੇ ‘ਚ ਕੀਤੀ ਸੀ । ਅੱਜ ਪ੍ਰਾਣ ਦੀ ਬਰਸੀ (Death Anniversary) ਹੈ ਅਤੇ ਅੱਜ ਉਨ੍ਹਾਂ ਦੀ ਬਰਸੀ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

pran,- image From google

ਹੋਰ ਪੜ੍ਹੋ : ‘ਮਜਾਜਣ ਆਰਕੈਸਟਰਾ’ ਫ਼ਿਲਮ ‘ਚ ਵਿਆਹਾਂ ‘ਚ ਨੱਚਣ ਵਾਲੀਆਂ ਕੁੜੀਆਂ ਦੀ ਜ਼ਿੰਦਗੀ ਦੇ ਕਾਲੇ ਸੱਚ ਨੂੰ ਕੀਤਾ ਜਾਵੇਗਾ ਪੇਸ਼, ਕਨਿਕਾ ਮਾਨ ਮੁੱਖ ਕਿਰਦਾਰ ‘ਚ ਆਏਗੀ ਨਜ਼ਰ

ਪ੍ਰਾਣ ਨੇ ਮੁੱਖ ਰੂਪ ਵਿੱਚ ਜ਼ਿੱਦੀ, ਬੜੀ ਬਹਿਣ, ਉਪਕਾਰ, ਜੰਜ਼ੀਰ, ਡਾਨ, ਅਮਰ ਅਕਬਰ ਅੇਂਥਨੀ ਅਤੇ ਸ਼ਰਾਬੀ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ।12 ਫਰਵਰੀ 1920 ਨੂੰ ਜਨਮੇ ਪ੍ਰਾਣ ਦੇ ਪਿਤਾ ਸਰਕਾਰੀ ਠੇਕੇਦਾਰ ਸਨ । ਪੜਾਈ ਪੂਰੀ ਕਰਨ ਤੋਂ ਬਾਅਦ ਪ੍ਰਾਣ ਆਪਣੇ ਪਿਤਾ ਨਾਲ ਕੰਮ ਵਿੱਚ ਹੱਥ ਵਟਾਉਣ ਲੱਗੇ ਸਨ ।

pran

ਹੋਰ ਪੜ੍ਹੋ : ਨੀਰੂ ਬਾਜਵਾ ਦੀ ਰੀਸ ਦੇ ਨਾਲ ਪਤੀ ਵੀ ਨੇਲਪਾਲਿਸ਼ ਲਗਵਾਉਂਦਾ ਆਇਆ ਨਜ਼ਰ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਇਕ ਦਿਨ ਪ੍ਰਾਣ ਦੀ ਮੁਲਾਕਾਤ ਕਹਾਣੀਕਾਰ ਵਲੀ ਮੁਹੰਮਦ ਨਾਲ ਹੋਈ ਤੇ ਉਹਨਾਂ ਨੇ ਪ੍ਰਾਣ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਕਿਹਾ । ਪਹਿਲਾਂ ਤਾਂ ਪ੍ਰਾਣ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਪਰ ਬਾਅਦ ਵਿੱਚ ਉਹ ਮੰਨ ਗਏ । ਇੱਕ ਪੰਜਾਬੀ ਫ਼ਿਲਮ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਪ੍ਰਾਣ ਦੀ ਖਲਨਾਇਕ ਦੇ ਤੌਰ ‘ਤੇ ਫ਼ਿਲਮ 1945 ‘ਚ ਆਈ ਸੀ ।

Pran ,, image From google

‘ਜ਼ਿੱਦੀ’ ਫ਼ਿਲਮ ‘ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਖਲਨਾਇਕ ਦੇ ਤੌਰ ‘ਤੇ ਆਪਣੀ ਪਛਾਣ ਬਨਾਉਣ ਦਾ ਫੈਸਲਾ ਲਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ । ਪ੍ਰਾਣ ਨੇ ਲਗਭਗ ਚਾਲੀ ਸਾਲ ਬਤੌਰ ਖਲਨਾਇਕ ਦੇ ਰੂਪ ਵਿੱਚ ਕੰਮ ਕੀਤਾ । ਭਾਰਤ ਸਰਕਾਰ ਨੇ ਉਹਨਾਂ ਨੂੰ 2001  ਵਿੱਚ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ । ਪ੍ਰਾਣ ਨੇ ਲਗਭਗ 350  ਫਿਲਮਾਂ ਵਿੱਚ ਕੰਮ ਕੀਤਾ ਉਹਨਾਂ ਦੀ ਆਖਰੀ ਫਿਲਮ ਮ੍ਰਿਤੀਉਦਾਤਾ ਸੀ ।

 

 

You may also like