
ਪੀਟੀਸੀ ਪੰਜਾਬੀ ‘ਤੇ ਹਰ ਸ਼ਨੀਵਾਰ ਨੂੰ ਤੁਹਾਨੂੰ (PTC Punjabi) ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ 29 ਜਨਵਰੀ ਯਾਨੀ ਕਿ ਅੱਜ ਸ਼ਾਮ 7 ਵਜੇ ਤੁਹਾਨੂੰ ਬਹੁਤ ਹੀ ਦਿਲਚਸਪ Hollywood in Punjabi ਤਹਿਤ ਫ਼ਿਲਮ 'ਚਾਰਲੀ ਦੀਆਂ ਪਰੀਆਂ' ਵਿਖਾਈ ਜਾਵੇਗੀ।
ਇਸ ਫ਼ਿਲਮ ਦੀ ਕਹਾਣੀ ਇੱਕ ਚਾਰਲੀ ਨਾਂਅ ਦੇ ਵਿਅਕਤੀ ਤੇ ਉਸ ਦੀਆਂ ਨਾਲ ਕੰਮ ਕਰਨ ਵਾਲੀਆਂ ਕੁੜੀਆਂ, ਜਿਨ੍ਹਾਂ ਨੂੰ ਉਹ ਆਪਣੀ ਪਰੀਆਂ ਦੱਸਦਾ ਹੈ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਵਿੱਚ ਤੁਹਾਨੂੰ ਡਰਾਮਾ ਤੇ ਐਕਸ਼ਨ ਵੇਖਣ ਨੂੰ ਮਿਲੇਗਾ। ਇਹ ਕਹਾਣੀ ਬਹੁਤ ਹੀ ਦਿਲਚਸਪ ਹੈ, ਕਿਉਂਕਿ ਇਸ ਦੇ ਹਰ ਕਿਰਦਾਰ ਇੱਕ ਦੂਜੇ ਤੋਂ ਵੱਖ-ਵੱਖ ਹਨ।

ਹੋਰ ਪੜ੍ਹੋ : ਰਾਜਨੀਤੀ 'ਤੇ ਅਧਾਰਿਤ ਵੈਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼' ਪ੍ਰੋਮੋ ਹੋਇਆ ਜਾਰੀ, ਜਲਦ
ਹੀ ਪੀਟੀਸੀ ਪਲੇਅ ਐਪ 'ਤੇ ਹੋਵੇਗੀ ਸਟ੍ਰੀਮਿੰਗ
ਤੁਹਾਨੂੰ Entertain ਕਰਨ ਦੇ ਲਈ ਆ ਰਹੀਆਂ ਨੇ ਚਾਰਲੀ ਦੀਆਂ ਪਰੀਆਂ , ਸੋ ਦੇਖਣਾ ਨਾ ਭੁੱਲਣਾ Hollywood in Punjabi ਵਿੱਚ ਚਾਰਲੀ ਦੀਆਂ ਪਰੀਆਂ 'Charlie's Angels' ਅੱਜ ਸ਼ਾਮ 7 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ | ਇਸ ਦੇ ਨਾਲ ਹੀ ਦਰਸ਼ਕ ਭਲਕੇ ਯਾਨੀ ਕਿ 30 ਜਨਵਰੀ ਨੂੰ ਦੁਪਹਿਰ 12:30 ਇਸ ਫ਼ਿਲਮ ਦਾ ਮੁੜ ਪ੍ਰਸਾਰਣ ਵੇਖ ਸਕਣਗੇ। ਇਸ ਤੋਂ ਪਹਿਲਾਂ ਵੀ ਪੀਟੀਸੀ ਬਾਕਸ ਆਫਿਸ ਅਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਪੰਜਾਬੀ ਗੋਲਡ ਦੀਆਂ ਪ੍ਰਾਈਮ ਟਾਇਮ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ।
View this post on Instagram