ਦਿਲ ਨੂੰ ਛੂਹ ਰਿਹਾ ਹੈ ‘ਤੁਣਕਾ-ਤੁਣਕਾ’ ਫ਼ਿਲਮ ਦਾ ਗੀਤ “ਬਾਪੂ”, ਕੁਲਬੀਰ ਝਿੰਜਰ ਨੇ ਬਿਆਨ ਕੀਤਾ ਪਿਉ-ਪੁੱਤ ਦੇ ਖ਼ੂਬਸੂਰਤ ਰਿਸ਼ਤੇ ਨੂੰ, ਦੇਖੋ ਵੀਡੀਓ

written by Lajwinder kaur | July 04, 2021

ਪੰਜਾਬੀ ਗਾਇਕ ਹਰਦੀਪ ਗਰੇਵਾਲ ਜੋ ਕਿ ਬਹੁਤ ਜਲਦ ਆਪਣੀ ਡੈਬਿਊ ਫ਼ਿਲਮ ਤੁਣਕਾ-ਤੁਣਕਾ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਨੇ। ਜਿਸ ਨੂੰ ਲੈ ਕੇ ਹਰਦੀਪ ਗਰੇਵਾਲ ਵੀ ਪੱਬਾਂ ਭਾਰ ਹੋਏ ਪਏ ਨੇ। ਜਿਸ ਕਰਕੇ ਗੀਤ ਦੇ ਟੀਜ਼ਰ ਤੋਂ ਬਾਅਦ ਫ਼ਿਲਮ ਦਾ ਪਹਿਲਾਂ ਗੀਤ ਬਾਪੂ ਰਿਲੀਜ਼ ਹੋ ਚੁੱਕਿਆ ਹੈ।

inside image of baapu song by kulbir jhinjer image source- youtube

ਹੋਰ ਪੜ੍ਹੋ : ਪਿਤਾ ਸੈਫ ਦੇ ਨਾਲ ਯੋਗਾ ਕਰਦਾ ਨਜ਼ਰ ਆਇਆ ਤੈਮੂਰ, ਮੰਮੀ ਕਰੀਨਾ ਨੇ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ

ਹੋਰ ਪੜ੍ਹੋ : ਸੋਨਮ ਬਾਜਵਾ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਭ ਨੂੰ ਕੀਤਾ ਹੈਰਾਨ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਗੀਤ ਗਾਉਂਦੇ ਹੋਇਆਂ ਦਾ ਇਹ ਵੀਡੀਓ

Kulbir image source- instagram

ਇਸ ਗੀਤ ਨੂੰ ਗਾਇਆ ਹੈ ਨਾਮੀ ਗਾਇਕ ਕੁਲਬੀਰ ਝਿੰਜਰ ਨੇ। ਇਸ ਗੀਤ ਦੇ ਬੋਲ ਵੀ ਖੁਦ ਕੁਲਬੀਰ ਝਿੰਜਰ ਨੇ ਹੀ ਲਿਖੇ ਨੇ । ਇਸ ਗੀਤ 'ਚ ਪਿਉ-ਪੁੱਤ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਯੈ ਪਰੂਫ ਨੇ। ਇਸ ਗੀਤ ਨੂੰ ਹਰਦੀਪ ਗਰੇਵਾਲ, ਸਮੀਪ ਸਿੰਘ ਤੇ ਸਰਦਾਰ ਸੋਹੀ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਹਰਦੀਪ ਗਰੇਵਾਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

singer kulbir jhinjer new song from movie tunka tunka image source- youtube

ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ‘ਚ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾ ਜਾਵੇਗਾ। ਇਹ ਫ਼ਿਲਮ 16 ਜੁਲਾਈ ਨੂੰ ਸਿਨੇਮਾ ਘਰਾਂ ਦੀ ਰੌਣਕ ਬਣੇਗੀ। ਦੱਸ ਦਈਏ ‘ਤੁਣਕਾ ਤੁਣਕਾ’ ਫ਼ਿਲਮ ਸਾਲ 2020 ‘ਚ 7 ਇੰਟਰਨੈਸ਼ਨਲ ਅਵਾਰਡ ਜਿੱਤ ਚੁੱਕੀ ਹੈ।

0 Comments
0

You may also like