ਪਿਤਾ ਸੈਫ ਦੇ ਨਾਲ ਯੋਗਾ ਕਰਦਾ ਨਜ਼ਰ ਆਇਆ ਤੈਮੂਰ, ਮੰਮੀ ਕਰੀਨਾ ਨੇ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ

written by Lajwinder kaur | June 22, 2021

ਬਾਲੀਵੁੱਡ ਜਗਤ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਪਿਛਲੇ ਸਾਲ ਹੀ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਡੈਬਿਊ ਕੀਤਾ ਸੀ। ਜਿਸ ਤੋਂ ਬਾਅਦ ਉਹ ਆਪਣੀ ਤੇ ਪਰਿਵਾਰਕ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ। ਬੀਤੇ ਦਿਨੀਂ ਇੰਟਰਨੈਸ਼ਨਲ ਯੋਗਾ ਡੇਅ ਤੇ ਕਰੀਨਾ ਕੂਪਰ ਖ਼ਾਨ ਨੇ ਆਪਣੀ ਤੇ ਆਪਣੇ ਪਤੀ ਤੇ ਬੱਚੇ ਦੀ ਤਸਵੀਰ ਯੋਗ ਕਰਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

kareena kapoor khan Image Source – instagram

ਹੋਰ ਪੜ੍ਹੋ : ਮਾਸੂਮੀਅਤ ਦੇ ਨਾਲ ਭਰਿਆ ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਰਵੀ ਸਿੰਘ ਖਾਲਸਾ ਦੀ ਦਾੜ੍ਹੀ ਨੂੰ ਛੂਹ ਕੇ ਖੁਸ਼ ਹੁੰਦੀ ਇਹ ਪਿਆਰੀ ਜਿਹੀ ਬੱਚੀ

: ਰਿਚਾ ਸ਼ਰਮਾ ਨੇ ਵੀ ਮਰਹੂਮ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਾਂਝਾ ਕੀਤਾ ਵੀਡੀਓ, ਦੇਖੋ ਕਿਵੇਂ ਜ਼ਿੰਦਾਦਿਲੀ ਦੇ ਨਾਲ ਭੰਗੜੇ ਪਾ ਰਹੇ ਨੇ ਮਿਲਖਾ ਸਿੰਘ

saif and taimur Image Source – instagram

ਉਨ੍ਹਾਂ ਨੇ ਪਤੀ ਸੈਫ ਅਲੀ ਖ਼ਾਨ ਤੇ ਬੇਟੇ ਤੈਮੂਰ ਅਲੀ ਖ਼ਾਨ ਦੀਆਂ ਯੋਗਾ ਕਰਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ- Following suit for #InternationalYogaDay is the husband and the son… ਅਸੀਂ ਹਮੇਸ਼ਾ ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਹਾਂ ਕਿਉਂਕਿ ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ...’ । ਇਹ ਪੋਸਟ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ । ਪੰਜ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਨੇ।

inside image of kareena kapoor khan Image Source – instagram

ਇਸ ਤੋਂ ਇਲਾਵਾ ਕਰੀਨਾ ਕਪੂਰ ਖ਼ਾਨ ਨੇ ਆਪਣੀ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਚ ਉਹ ਵੀ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਇਸ ਸਾਲ ਕਰੀਨਾ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਜੇ ਗੱਲ ਕਰੀਏ ਕਰੀਨਾ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਲਾਲ ਸਿੰਘ ਚੱਡਾ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

0 Comments
0

You may also like