ਗਾਇਕ ਅਤੇ ਅਦਾਕਾਰ ਰਾਜ ਬਰਾਰ ਦੀ ਆਖ਼ਰੀ ਫ਼ਿਲਮ - ਆਮ ਆਦਮੀ ਦਾ ਟ੍ਰੇਲਰ ਹੋਇਆ ਰਿਲੀਜ਼

Written by  Gourav Kochhar   |  April 23rd 2018 09:01 AM  |  Updated: April 23rd 2018 09:01 AM

ਗਾਇਕ ਅਤੇ ਅਦਾਕਾਰ ਰਾਜ ਬਰਾਰ ਦੀ ਆਖ਼ਰੀ ਫ਼ਿਲਮ - ਆਮ ਆਦਮੀ ਦਾ ਟ੍ਰੇਲਰ ਹੋਇਆ ਰਿਲੀਜ਼

ਲੰਮੇ ਸਮੇਂ ਤਕ ਪੰਜਾਬੀ ਫ਼ਿਲਮ ਅਤੇ ਸੰਗੀਤ ਇੰਡਸਟਰੀ ਦਾ ਹਿੱਸਾ ਰਹਿ ਚੁਕੇ ਰਾਜ ਬਰਾਰ ਅਤੇ ਉਨ੍ਹਾਂ ਦੀ ਸੁਪੁੱਤਰੀ ਦੀ ਫਿਲਮ- ਆਮ ਆਦਮੀ 25 ਮਈ, 2018 ਨੂੰ ਰਿਲੀਜ਼ ਹੋ ਰਹੀ ਹੈ | ਮੌਤ ਤੋਂ ਬਾਅਦ, ਰਾਜ ਬਰਾਰ Raj Brar ਦੀ ਆਖ਼ਰੀ ਫਿਲਮ 'ਆਮ ਆਦਮੀ' ਦੇ ਟ੍ਰੇਲਰ ਅਤੇ ਪੋਸਟਰ ਨੂੰ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਰੀਲਿਜ਼ ਕੀਤਾ ਗਿਆ ਸੀ | ਇਸ ਮੌਕੇ ਤੇ ਫ਼ਿਲਮ ਦੀ ਟੀਮ ਦੇ ਨਾਲ ਗਾਇਕ ਸੰਗੀਤਕਾਰ ਅਭਿਨੇਤਾ ਦੇ ਪੁੱਤਰ ਜੋਸ਼ ਬਰਾਰ ਨੇ ਭਾਗ ਲਿਆ |

ਟੀਮ ਨੇ ਦਸਿਆ ਕਿ ਰਾਜ ਬਹੁਤ ਲੰਮੇ ਸਮੇਂ ਤੋਂ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੇ ਸੀ ਅਤੇ ਇਹ ਫਿਲਮ ਉਨ੍ਹਾਂ ਦੀ ਦੂਜੀ ਫ਼ਿਲਮ ਸੀ | ਫਿਲਮ ਦਾ ਵਿਸ਼ਾ ਉਨ੍ਹਾਂ ਦੇ ਦਿਲ ਦੇ ਨੇੜੇ ਸੀ ਤੇ | ਉਨ੍ਹਾਂ Raj Brar ਨੇ ਆਪਣੇ ਹਿੱਸੇ ਦੀ ਸ਼ੂਟਿੰਗ ਦੇ ਨੂੰ ਪੂਰਾ ਕਰ ਲਿਆ ਸੀ | ਨਿਰਮਾਤਾ ਗੁਰਿੰਦਰ ਗਿੱਲ ਨੇ ਕਿਹਾ ਕਿ ਉਹ ਇਸ ਫਿਲਮ ਦੇ ਰਿਲੀਜ਼ ਵਜੋਂ ਰਾਜ ਬਰਾਰ ਨੂੰ ਸ਼ਰਧਾਂਜਲੀ ਦੇਣਗੇ |

AAM-AADMI-3

ਇਸ ਦੌਰਾਨ, ਨਿਰਦੇਸ਼ਕ ਜਗਤਾਰ ਉਤਤਮ ਨੇ ਦਸਿਆ ਕਿ ਇਹ ਫ਼ਿਲਮ ਸਮਾਜ ਪ੍ਰਤੀ ਰਾਜ ਦੀਆਂ ਭਾਵਨਾਵਾਂ ਨੂੰ ਦਰਸਾਵੇਗੀ | "ਰਾਜ ਬਰਾਰ Raj Brar ਨੇ ਇਸ ਫ਼ਿਲਮ ਦੁਆਰਾ ਰਾਜਨੀਤੀ ਦੀਆਂ ਸਖ਼ਤ ਕੋਰ ਤੱਥਾਂ ਅਤੇ ਸਹੀ ਰੰਗ ਦਿਖਾਉਣ ਦਾ ਸੁਪਨਾ ਦੇਖਿਆ ਸੀ | ਇਹ ਫ਼ਿਲਮ ਦੱਸੇਗੀ ਕਿ ਕਿਵੇਂ ਸਿਆਸੀ ਪਾਰਟੀਆਂ ਆਮ ਆਦਮੀ ਦਾ ਸ਼ੋਸ਼ਣ ਕਰਦਿਆਂ ਹਨ | ਨਾਲ ਹੀ ਆਮ ਆਦਮੀ ਦੇ ਸਾਰੇ ਹੱਕਾਂ ਬਾਰੇ ਦੱਸੇਗੀ | ਫਿਲਮ ਦੀ ਮੁੱਖ ਅਦਾਕਾਰਾ, ਕਿਆਰਾ ਰਾਣਾ ਅਤੇ ਅਭਿਨੇਤਾ ਸੁਖਵਿੰਦਰ ਰਾਜ ਦਾ ਵੀ ਵਿਸ਼ਵਾਸ ਹੈ ਕਿ ਇਹ ਫ਼ਿਲਮ ਪੰਜਾਬ ਦੇ ਹਰ ਵਿਅਕਤੀ 'ਤੇ ਪ੍ਰਭਾਵ ਪਾਵੇਗੀ ਅਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਚਲੇਗਾ | ਫਿਲਮ ੨੫ ਮਈ ੨੦੧੮ ਨੂੰ ਰਿਲੀਜ਼ ਹੋਵੇਗੀ |

raj-brar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network