ਪੀਟੀਸੀ ਪੰਜਾਬੀ 'ਤੇ ਅਕਾਲ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ ਨਵਾਂ ਗੀਤ 'ਤੁਰੀ ਜਾਂਦੀ'

written by Shaminder | January 11, 2020

ਪੀਟੀਸੀ ਪੰਜਾਬੀ 'ਤੇ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਪੀਟੀਸੀ ਪੰਜਾਬੀ 'ਤੇ 13 ਜਨਵਰੀ,ਦਿਨ ਸੋਮਵਾਰ ਨੂੰ ਗਾਇਕ ਅਕਾਲ ਦੀ ਆਵਾਜ਼ 'ਚ ਗੀਤ 'ਤੁਰੀ ਜਾਂਦੀ' ਨੂੰ ਰਿਲੀਜ਼ ਕੀਤਾ ਜਾਵੇਗਾ।ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ 'ਤੇ ਵੇਖ ਸਕਦੇ ਹੋ।ਗੀਤ ਦਾ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ ਜਦੋਂਕਿ ਬੋਲ ਬਿੱਟੂ ਚੀਮਾ ਵੱਲੋਂ ਲਿਖੇ ਗਏ ਹਨ । https://www.instagram.com/p/B7IzcoFFHBW/ ਇਸ ਤੋਂ ਪਹਿਲਾਂ ਵੀ ਅਕਾਲ  ਜੀਅ ਨੀਂ ਲੱਗਣਾ,ਪੇਕੇ ਪਿੰਡ,ਨਵੰਬਰ-2,ਬੇਬੇ ਬਾਪੂ ਸਣੇ ਕਈ ਗੀਤ ਰਿਲੀਜ਼ ਕਰ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦਾ ਇਸ ਗੀਤ ਨੂੰ ਸਰੋਤਿਆਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ,ਪੰਜਾਬੀਅਤ ਅਤੇ ਪੰਜਾਬੀ ਨੂੰ ਦੁਨੀਆ ਭਰ 'ਚ ਪਹੁੰਚਾਇਆ ਜਾ ਰਿਹਾ ਹੈ ।

akaal singer akaal singer
ਚੈਨਲ ਵੱਲੋਂ ਜਿੱਥੇ ਸੱਭਿਆਚਾਰ,ਰਹੁ ਰੀਤਾਂ,ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ,ਉੱਥੇ ਹੀ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਦਾ ਪ੍ਰਸਾਰਣ ਕਰਕੇ ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ । ਇਸ ਦੇ ਨਾਲ ਹੀ ਪੀਟੀਸੀ ਸਟੂਡੀਓ ਵੱਲੋਂ ਨਿੱਤ ਦਿਨ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ।

0 Comments
0

You may also like