ਟੀਵੀ ਦੀ ਅਦਾਕਾਰਾ ਸ਼ਿਖਾ ਸਿੰਘ ਬਣਨ ਵਾਲੀ ਹੈ ਮਾਂ, ਬੇਬੀ ਬੰਪ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | April 23, 2020

ਮਾਂ ਬਣਨਾ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਅਹਿਸਾਸ ਹੈ । ਇਹ ਅਜਿਹਾ ਸੁੱਖਦ ਅਨੁਭਵ ਹੈ ਜਿਸ ਦੇ ਸਾਹਮਣੇ ਸਾਰੇ ਸੁੱਖ ਫਿੱਕੇ ਲੱਗਦੇ ਨੇ । ਅਜਿਹਾ ਹੀ ਏਨੀਂ ਦਿਨੀਂ ਮਹਿਸੂਸ ਕਰ ਰਹੀ ਹੈ ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸ਼ਿਖਾ ਸਿੰਘ ।  'ਕੁਮ ਕੁਮ....' ਫੇਮ ਅਦਾਕਾਰਾ ਸ਼ਿਖਾ ਸਿੰਘ ਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਸੋਸ਼ਲ ਮੀਡੀਆ ਦੇ ਰਾਹੀਂ ਜੱਗ ਜ਼ਾਹਿਰ ਕੀਤੀ ਹੈ ।

 

View this post on Instagram

 

Boom Boom Ciao ?

A post shared by Shikha Singh Shah (@shikhasingh) on

ਉਨ੍ਹਾਂ ਨੇ ਆਪਣੀ ਬੇਬੀ ਬੰਪ ਵਾਲੀ ਦੋ ਫੋਟੋਆਂ ਸ਼ੇਅਰ ਕੀਤੀਆਂ ਨੇ । ਜਿਸ ਤੋਂ ਬਾਅਦ ਟੀਵੀ ਜਗਤ ਦੀਆਂ ਨਾਮੀ ਹਸਤੀਆਂ ਕਮੈਂਟਸ ਕਰਕੇ ਇਸ ਗੁੱਡ ਨਿਊਜ਼ ਦੇਣ ਲਈ ਵਧਾਈਆਂ ਦੇ ਰਹੇ ਨੇ ।  ਇਨ੍ਹਾਂ ਫੋਟੋਆਂ ‘ਚ ਉਹ ਆਪਣੇ ਪਤੀ ਕਰਨ ਸ਼ਾਹ ਤੇ ਆਪਣੇ ਪਾਲਤੂ ਡੌਗੀ ਦੇ ਨਾਲ ਨਜ਼ਰ ਆ ਰਹੀ ਹੈ । ਉਨ੍ਹਾਂ ਦੱਸਿਆ ਹੈ ਕਿ ਨੰਨ੍ਹਾ ਮਹਿਮਾਨ ਜੂਨ ਮਹੀਨੇ ‘ਚ ਆ ਸਕਦਾ ਹੈ ।

ਦੱਸ ਦਈਏ ਹਰਿਆਣਾ ਨਾਲ ਤਾਲੁਕ ਰੱਖਣ ਵਾਲੀ ਸ਼ਿਖਾ ਸਿੰਘ ਨੇ ਬਹੁਤ ਸਾਰੇ ਟੀਵੀ ਸੀਰੀਅਲ ‘ਚ ਜਿਵੇਂ ਲੈਫਟ ਰਾਈਟ ਲੈਫਟ, ਨਾ ਆਨਾ ਇਸ ਦੇਸ਼ ਲਾਡੋ ਤੇ ਕਈ ਹੋਰ ਟੀਵੀ ਪ੍ਰੋਗਰਾਮਾਂ ‘ਚ ਅਦਾਕਾਰੀ ਕਰਦੇ ਹੋਈ ਨਜ਼ਰ ਆ ਚੁੱਕੀ ਹੈ । ਲਾਕਡਾਊਨ ਦੇ ਚੱਲਦੇ ਉਨ੍ਹਾਂ ਦੇ ਲਾਈਫ ਪਾਟਨਰ ਕਰਨ ਸ਼ਾਹ ਹੀ ਸ਼ਿਖਾ ਸਿੰਘ ਦਾ ਪੂਰਾ ਖਿਆਲ ਰੱਖ ਰਹੇ ਨੇ । ਦੋਵੇਂ ਮਾਤਾ-ਪਿਤਾ ਬਣਨ ਦੀ ਖਬਰ ਤੋਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਤੇ ਇਸ ਸਮੇਂ ਨੂੰ ਪੂਰਾ ਇੰਨਜੁਆਏ ਕਰ ਰਹੇ ਨੇ ।

You may also like