ਲਾਕਡਾਊਨ ਦੌਰਾਨ ਟੀਵੀ ਅਦਾਕਾਰਾ ਸਮ੍ਰਿਤੀ ਖੰਨਾ ਨੇ ਦਿੱਤਾ ਬੇਟੀ ਨੂੰ ਜਨਮ, ਬਾਲੀਵੁੱਡ ਕਲਾਕਾਰ ਦੇ ਰਹੇ ਨੇ ਵਧਾਈਆਂ

Written by  Lajwinder kaur   |  April 16th 2020 10:47 AM  |  Updated: April 16th 2020 10:53 AM

ਲਾਕਡਾਊਨ ਦੌਰਾਨ ਟੀਵੀ ਅਦਾਕਾਰਾ ਸਮ੍ਰਿਤੀ ਖੰਨਾ ਨੇ ਦਿੱਤਾ ਬੇਟੀ ਨੂੰ ਜਨਮ, ਬਾਲੀਵੁੱਡ ਕਲਾਕਾਰ ਦੇ ਰਹੇ ਨੇ ਵਧਾਈਆਂ

ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ‘ਚ ਲਾਕਡਾਊਨ ਚੱਲ ਰਿਹਾ ਹੈ । ਇਸ ਦੌਰਾਨ ਇੱਕ ਖੁਸ਼ੀ ਦੀ ਖ਼ਬਰ ਟੀਵੀ ਜਗਤ ਤੋਂ ਸਾਹਮਣੇ ਆਈ ਹੈ । ਜੀ ਹਾਂ ਬੀਤੇ ਦਿਨੀਂ ਯਾਨੀਕਿ 15 ਅਪ੍ਰੈਲ ਨੂੰ ਟੀਵੀ ਅਦਾਕਾਰਾ ਸਮ੍ਰਿਤੀ ਖੰਨਾ ਨੇ ਬੇਟੀ ਨੂੰ ਜਨਮ ਦਿੱਤਾ ਹੈ ।

 

View this post on Instagram

 

Our princess has arrived ? 15.04.2020

A post shared by Smriti Khanna (@smriti_khanna) on

ਸਮ੍ਰਿਤੀ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ – ‘ਸਾਡੀ ਪਰੀ ਆ ਗਈ ਹੈ’ ਅਤੇ ਨਾਲ ਹੀ ਉਨ੍ਹਾਂ ਨੇ ਫੋਟੋ ਵੀ ਸ਼ੇਅਰ ਕੀਤੀ ਹੈ । ਇਸ ਪੋਸਟ ‘ਤੇ ਬਾਲੀਵੁੱਡ ਤੇ ਟੀਵੀ ਜਗਤ ਦੇ ਕਲਾਕਾਰ ਜਿਵੇਂ  ਦਿਆ ਮਿਰਜ਼ਾ, ਅੰਕਿਤਾ ਸ਼ਰਮਾ,ਰਾਧਿਕਾ ਮਦਾਨ, ਮਾਹੀ ਵਿੱਜ, ਕਰਨਵੀਰ ਬੋਹਰਾ, ਸਾਰਾ ਖ਼ਾਨ ਤੋਂ ਇਲਾਵਾ ਕਈ ਅਦਾਕਾਰਾਂ ਨੇ ਕਮੈਂਟਸ ਕਰਕੇ ਵਧਾਈਆਂ ਦਿੱਤੀਆਂ ਨੇ ।

 

View this post on Instagram

 

Godh bharai ? #godhbharai #indianbabyshower Outfit @asalabusandeep

A post shared by Smriti Khanna (@smriti_khanna) on

ਦੱਸ ਦਈਏ ਟੀਵੀ ਸੀਰੀਅਲ ਦੌਰਾਨ ਸਮ੍ਰਿਤੀ ਖੰਨਾ ਅਤੇ ਗੌਤਮ ਗੁਪਤਾ ਨੂੰ ਇੱਕ-ਦੂਜੇ ਦੇ ਨਾਲ ਪਿਆਰ ਹੋ ਗਿਆ ਸੀ ਤੇ ਦੋਵਾਂ ਨੇ ਸਾਲ 2017 ‘ਚ ਵਿਆਹ ਕਰਵਾ ਲਿਆ ਸੀ । ਹੁਣ ਦੋਵਾਂ ਦੀ ਲਾਈਫ ਦਾ ਨਵਾਂ ਚੈਪਟਰ ਸ਼ੁਰੂ ਹੋ ਗਿਆ ਹੈ । ਦੋਵੇਂ ਪੈਰੇਂਟਸ ਬਣਨ ਗਏ ਨੇ ਤੇ ਬਹੁਤ ਖ਼ੁਸ਼ ਨੇ । ਸਮ੍ਰਿਤੀ ਖੰਨਾ ਮੇਰੀ ਆਸ਼ਿਕੀ ਤੁਮਸੇ ਹੀ , ਕਸਮ ਤੇਰੇ ਪਿਆਰ ਕੀ, ਨਾਦਾਨੀਆਂ ਵਰਗੇ ਕਈ ਟੀਵੀ ਸ਼ੋਅ ‘ਚ ਨਜ਼ਰ ਆ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network