ਵਿਆਹ 'ਚ ਇਨ੍ਹਾਂ ਸਰਦਾਰ ਬਜ਼ੁਰਗਾਂ ਨੇ ਪਾਇਆ ਕਮਾਲ ਦਾ ਭੰਗੜਾ, ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਖੂਬ ਤਾਰੀਫ਼

written by Lajwinder kaur | November 21, 2022 11:55am

Viral Video: ਡਾਂਸ ਭਾਰਤੀ ਵਿਆਹਾਂ ਦਾ ਸਭ ਤੋਂ ਖਾਸ ਹਿੱਸਾ ਹੈ। ਵਿਆਹ ਅਜਿਹਾ ਮੌਕਾ ਹੁੰਦਾ ਹੈ, ਜਦੋਂ ਲਾੜੀ ਦੇ ਦੋਸਤ ਅਤੇ ਪਰਿਵਾਰ ਸਾਰੇ ਨੱਚਣਾ ਚਾਹੁੰਦੇ ਹਨ। ਪੰਜਾਬ ਵਿੱਚ ਕਿਹਾ ਵੀ ਜਾਂਦਾ ਹੈ ਕਿ ‘ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ’ ਇਹ ਗੱਲ ਇਨ੍ਹਾਂ ਦੋ ਬਜ਼ੁਰਗ ਬਾਬਿਆਂ ਉੱਤੇ ਪੂਰੀ ਫਿੱਟ ਬੈਠਦੀ ਹੈ। ਕੁਝ ਲੋਕ ਵਿਆਹਾਂ ਵਿੱਚ ਇੰਨਾ ਵਧੀਆ ਨੱਚਦੇ ਹਨ ਕਿ ਦੇਖਣ ਵਾਲੇ ਖੁਸ਼ ਹੋ ਜਾਂਦੇ ਹਨ। ਅਜਿਹਾ ਹੀ ਇੱਕ ਵਿਆਹ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ: ਅਦਾਕਾਰਾ ਸੀਮਾ ਕੌਸ਼ਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਪਤੀ ਲਈ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀਆਂ ਮੁਬਾਰਕਾਂ

image of sardar bhangra video image source: Instagram

ਵੀਡੀਓ 'ਚ ਦੋ ਸਰਦਾਰ ਬਜ਼ੁਰਗ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਪਿੰਕ ਪੈਂਥਰ ਸਟੂਡੀਓ ਨਾਮਕ ਬੈਂਡ ਦੇ ਇੰਸਟਾਗ੍ਰਾਮ ਪੇਜ 'ਤੇ ਪੋਸਟ ਕੀਤਾ ਗਿਆ ਹੈ।

inside image of sardar image source: Instagram

ਵੀਡੀਓ ਨੂੰ ਸਾਂਝਾ ਕਰਦੇ ਹੋਏ, ਉਸਨੇ ਲਿਖਿਆ, "ਕੁਝ ਲੈਜੇਂਡਸ ਦੇ ਨਾਲ ਐਪਿਕ ਡਾਂਸ!"। ਕਲਿੱਪ ਵਿੱਚ, ਦੇਖ ਸਕਦੇ ਹੋ ਇਹ ਦੋਵੇਂ ਬਾਬੇ ਨਾਮੀ ਗਾਇਕ ਸੁਰਜੀਤ ਬਿੰਦਰਖੀਆ ਦੇ ਸੁਪਰ ਹਿੱਟ ਗੀਤ 'ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ' ਉੱਤੇ ਜ਼ਬਰਦਸਤ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਪਿਛਲੇ ਮਹੀਨੇ ਸ਼ੇਅਰ ਕੀਤਾ ਗਿਆ ਸੀ। ਇਸ ਕਲਿੱਪ ਨੂੰ ਪੋਸਟ ਕੀਤੇ ਜਾਣ ਤੋਂ ਬਾਅਦ 1.1 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਇਹ ਗਿਣਤੀ ਵਧ ਰਹੀ ਹੈ। ਯੂਜ਼ਰਸ ਜੰਮ ਕੇ ਇਨ੍ਹਾਂ ਦੋਵਾਂ ਸਖ਼ਸ਼ ਦੀਆਂ ਖੂਬ ਤਾਰੀਫਾਂ ਕਰ ਰਹੇ ਹਨ।

viral video of two sardar man image source: Instagram

You may also like