ਕਿਸਾਨ ਪੁੱਤਰ ਦੇ ਦਿਲ ਦੇ ਦਰਦ ਨੂੰ ਪੇਸ਼ ਕਰ ਰਿਹਾ ਹੈ ਟਾਈਸਨ ਸਿੱਧੂ ਦਾ ‘ਬਾਪੂ’ ਗੀਤ, ਦੇਖੋ ਵੀਡੀਓ

Written by  Lajwinder kaur   |  June 07th 2019 01:16 PM  |  Updated: June 07th 2019 01:16 PM

ਕਿਸਾਨ ਪੁੱਤਰ ਦੇ ਦਿਲ ਦੇ ਦਰਦ ਨੂੰ ਪੇਸ਼ ਕਰ ਰਿਹਾ ਹੈ ਟਾਈਸਨ ਸਿੱਧੂ ਦਾ ‘ਬਾਪੂ’ ਗੀਤ, ਦੇਖੋ ਵੀਡੀਓ

ਪੰਜਾਬੀ ਗਾਇਕ ਟਾਈਸਨ ਸਿੱਧੂ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾ ਲਈ ਹੈ। ਉਹ ਹਰ ਵਾਰ ਸ਼ਾਨਦਾਰ ਗੀਤ ਲੈ ਕੇ ਆਉਂਦੇ ਹਨ ਤੇ ਆਪਣੇ ਫੈਨਜ਼ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦਿੰਦੇ। ਜਿਸਦੇ ਚੱਲਦੇ ਟਾਈਸਨ ਸਿੱਧੂ ਦਾ ਨਵਾਂ ਗੀਤ ਬਾਪੂ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ। ਬਾਪੂ ਗੀਤ ਨੂੰ ਉਨ੍ਹਾਂ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ।

ਹੋਰ ਵੇਖੋ:ਦਿਲਾਂ ਦੇ ਵੱਖ ਹੋਣ ਦੇ ਦਰਦ ਨੂੰ ਪੇਸ਼ ਕਰ ਰਿਹਾ ਹੈ ਫ਼ਿਲਮ ‘ਲਾਈਏ ਜੇ ਯਾਰੀਆਂ’ ਦਾ ਨਵਾਂ ਗੀਤ

ਬਾਪੂ ਗੀਤ ਦੇ ਬੋਲ ਖ਼ੁਦ ਟਾਈਸਨ ਸਿੱਧੂ ਦੀ ਕਲਮ ‘ਚੋਂ ਹੀ ਨਿਕਲੇ ਨੇ। ਇਸ ਗੀਤ ਨੂੰ ਸੰਗੀਤ Sir Manny ਨੇ ਦਿੱਤਾ ਹੈ। ਅਵਤਾਰ ਸਿੰਘ ਹੰਸ ਨੇ ਗੀਤ ਦੀ ਵੀਡੀਓ ਨੂੰ ਬਹੁਤ ਸ਼ਾਨਦਾਰ ਬਣਾਇਆ ਹੈ। ਗੀਤ ਦੀ ਕਹਾਣੀ ਨੂੰ ਵੀਡੀਓ ਦੀ ਰਾਹੀਂ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ ‘ਚ ਇੱਕ ਕਿਸਾਨ ਪੁੱਤਰ ਦੇ ਮਨ ਦੀਆਂ ਭਾਵਨਾਵਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਇੱਕ ਪੁੱਤਰ ਦਾ ਆਪਣੇ ਪਿਤਾ ਦੇ ਲਈ ਪਿਆਰ ਨੂੰ ਗੀਤ ਦੇ ਰਾਹੀਂ ਬਿਆਨ ਕੀਤਾ ਗਿਆ ਹੈ। ‘ਬਾਪੂ’ ਗੀਤ ਨੂੰ ਗੇਮ ਟਾਇਮ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਟਾਈਸਨ ਸਿੱਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ਕਿਰਦਾਰ, ਰਾਵੀ, ਅਣਖੀ, ਨਜ਼ਾਰੇ, ਜ਼ਿੰਦਗੀ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network