ਪੰਜਾਬੀ ਢੋਲ ਦੀ ਥਾਪ ‘ਤੇ ਗੋਰੇ ਗੱਭਰੂ ਨੇ ਕੀਤਾ ਸ਼ਾਨਦਾਰ ਡਾਂਸ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਵੀਡੀਓ

written by Lajwinder kaur | July 03, 2022

ਪੰਜਾਬੀ ਢੋਲ ਅਤੇ ਭੰਗੜੇ ਦੇ ਤਾਂ ਵੱਖਰਾਂ ਹੀ ਸੁਮੇਲਾ ਹੈ। ਢੋਲ ਦੇ ਢੱਗੇ ਉੱਤੇ ਹਰ ਕੋਈ ਨੱਚ ਉੱਠਦਾ ਹੈ ਤੇ ਭੰਗੜਾ ਪਾਉਣ ਲੱਗ ਜਾਂਦਾ ਹੈ। ਜੀ ਹਾਂ ਢੋਲ ਦੀ ਧੁਨ ਅਜਿਹੀ ਹੈ ਜੋ ਕਿ ਜਿਸ ਨੂੰ ਨੱਚਣਾ ਨਹੀਂ ਆਉਂਦਾ ਉਹ ਵੀ ਨੱਚ ਪੈਂਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਇੱਕ ਅੰਗਰੇਜ਼ ਗੱਭਰੂ ਢੋਲ ਦੀ ਥਾਪ ਉੱਤੇ ਸ਼ਾਨਦਾਰ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖ ਕੇ ਬਾਕੀ ਦੇ ਨੌਜਵਾਨ ਮੁੰਡੇ ਕੁੜੀਆਂ ਵੀ ਨੱਚਣ ਲੱਗ ਜਾਂਦੀਆਂ ਹਨ।

college video

ਹੋਰ ਪੜ੍ਹੋ : ਕਾਰਤਿਕ ਆਰੀਅਨ ਮੁੰਬਈ ਦੀ ਬਾਰਿਸ਼ 'ਚ ਫੁੱਟਬਾਲ ਖੇਡਦੇ ਆਏ ਨਜ਼ਰ, ਐਕਟਰ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of college student dance on desi dhol beats

ਇਸ ਫਿਰੰਗੀ ਮੁੰਡੇ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਇਹ ਵੀਡੀਓ ਕਿਸੇ ਬ੍ਰਿਟਿਸ਼ ਕਾਲਜ ਦੇ ਸੱਭਿਆਚਾਰ ਦਿਨ ਦਾ ਹੈ। ਜੀ ਹਾਂ ਵਿਦੇਸ਼ਾਂ ਚ ਕਲਚਰ ਡੇਅ ਬਹੁਤ ਹੀ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਜਿਹੇ ਪ੍ਰੋਗਰਾਮ ਦੇ ਰਾਹੀਂ ਵਿਦਿਆਰਥੀਆਂ ਨੂੰ ਵੱਖਰੇ-ਵੱਖਰੇ ਦੇਸ਼ਾਂ ਦੇ ਸੱਭਿਆਚਾਰ ਤੋਂ ਜਾਣੂ ਹੁੰਦੇ ਹਨ। ਸੰਨੀ ਹੁੰਦਲ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਆਪਣੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।

viral video

ਦੱਸ ਦਈਏ ਢੋਲ ਪੰਜਾਬੀਆਂ ਵਿਆਹ ਅਤੇ ਖੁਸ਼ੀ ਦੇ ਮੌਕੇ ਦਾ ਅਹਿਮ ਹਿੱਸਾ ਹੈ । ਪੰਜਾਬੀ ਗੀਤਾਂ ਚ ਵੀ ਢੋਲ ਦਾ ਕਾਫੀ ਪ੍ਰਯੋਗ ਹੁੰਦਾ ਹੈ। ਇਹ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਚ ਹਰ ਖੁਸ਼ੀ ਨੂੰ ਢੋਲ ਵੱਜਾ ਕੇ ਮਨਾਇਆ ਜਾਂਦਾ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਓ ਖੂਬ ਵਾਇਰਲ ਹੋ ਰਿਹਾ ਹੈ ਪੁਰਾਣਾ ਅਤੇ ਪਹਿਲਾ ਵੀਡੀਓ ਜਿਸ ‘ਚ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਇਕੱਠੇ ਆਏ ਨਜ਼ਰ

You may also like