ਉਰਫੀ ਜਾਵੇਦ ਨੇ ਬਿੱਗ ਬੌਸ 16 'ਤੇ ਕੱਢਿਆ ਗੁੱਸਾ, ਸ਼ਹਿਨਾਜ਼ ਗਿੱਲ ਅਤੇ ਕਸ਼ਮੀਰਾ ਸ਼ਾਹ ਨੂੰ ਲਿਆ ਕਰੜੇ ਹੱਥੀਂ

written by Lajwinder kaur | October 06, 2022 05:39pm

Urfi Javed News: ਬਹੁਤ ਘੱਟ ਲੋਕ ਹੁੰਦੇ ਹਨ ਜੋ ਦੁਨੀਆ ਦੇ ਸਾਹਮਣੇ ਆਪਣੀ ਗੱਲ ਰੱਖਣ ਦੀ ਹਿੰਮਤ ਰੱਖਦੇ ਹਨ। ਫੈਸ਼ਨ ਡੀਵਾ ਉਰਫੀ ਜਾਵੇਦ ਉਨ੍ਹਾਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ ਜੋ ਜਾਣਦੀ ਹੈ ਕਿ ਕੀ ਸਹੀ ਹੈ ਅਤੇ ਕੀ ਨਹੀਂ ਅਤੇ ਆਪਣੀ ਗੱਲ ਕਿਵੇਂ ਬੋਲਣੀ ਹੈ। ਤੁਹਾਨੂੰ ਦੱਸ ਦੇਈਏ ਕਿ 'ਬਿੱਗ ਬੌਸ' ਦਾ 16ਵਾਂ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ।

ਹੋਰ ਪੜ੍ਹੋ :  ਨੀਟਾ, ਮਿਸ਼ਰੀ, ਭੋਲਾ, ਸ਼ਿੰਦੀ ਆ ਰਹੇ ਜਲਦ ਹੀ ਵੱਡੇ ਪਰਦੇ ‘ਤੇ, ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ-2’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

Image Source: Instagram

ਅਜਿਹੇ 'ਚ ਬਿੱਗ ਬੌਸ ਦੇ ਘਰ 'ਚ ਸਾਜਿਦ ਖ਼ਾਨ ਦੀ ਐਂਟਰੀ ਤੋਂ ਕਈ ਲੋਕ ਨਾਰਾਜ਼ ਹਨ। ਦਰਅਸਲ, ਸਾਜਿਦ 'ਤੇ ਸਲੋਨੀ ਚੋਪੜਾ, ਜੀਆ ਖ਼ਾਨ, ਆਹਾਨਾ ਕੁਮਰਾ ਵਰਗੀਆਂ ਕਈ ਅਭਿਨੇਤਰੀਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਇਸ ਦੇ ਨਾਲ ਹੀ ਮੰਦਾਨਾ ਕਰੀਮੀ ਨੇ ਵੀ ਇਸੇ ਕਾਰਨ ਬਾਲੀਵੁੱਡ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹਾਲਾਂਕਿ, ਸ਼ਹਿਨਾਜ਼ ਗਿੱਲ ਅਤੇ ਕਸ਼ਮੀਰਾ ਸ਼ਾਹ ਵਰਗੇ ਮਸ਼ਹੂਰ ਚਿਹਰੇ MeToo ਦੇ ਦੋਸ਼ੀ ਅਤੇ ਫਿਲਮ ਨਿਰਮਾਤਾ ਸਾਜਿਦ ਖ਼ਾਨ ਦੇ ਸਮਰਥਨ ਵਿੱਚ ਆਈਆਂ ਹਨ। ਅਜਿਹੇ 'ਚ ਉਰਫੀ ਨੇ ਆਪਣਾ ਗੁੱਸਾ ਸ਼ਹਿਨਾਜ਼ ਅਤੇ ਕਸ਼ਮੀਰਾ 'ਤੇ ਕੱਢਿਆ ਹੈ।

Bigg Boss 16 Shehnaaz Gill gets trolled as she supports Sajid Khan; netizens say, 'Asim Riaz was right about her' Image Source: Twitter

'ਬਿੱਗ ਬੌਸ 16' 'ਚ ਸਾਜਿਦ ਖ਼ਾਨ ਦੀ ਮੌਜੂਦਗੀ 'ਤੇ ਸੋਸ਼ਲ ਮੀਡੀਆ 'ਤੇ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕ ਸ਼ੋਅ ਦਾ ਬਾਈਕਾਟ ਕਰਨ ਦੀ ਵੀ ਮੰਗ ਕਰ ਰਹੇ ਹਨ। ਹਾਲ ਹੀ 'ਚ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਸ਼ਾਹ ਨੇ ਇਸ ਮਾਮਲੇ 'ਚ ਆਪਣੀ ਚੁੱਪੀ ਤੋੜਦੇ ਹੋਏ ਆਪਣੇ ਟਵਿੱਟਰ ਹੈਂਡਲ 'ਤੇ ਸਾਜਿਦ ਖ਼ਾਨ ਦਾ ਸਮਰਥਨ ਕੀਤਾ ਹੈ। ਦੂਜੇ ਪਾਸੇ ਸ਼ਹਿਨਾਜ਼ ਗਿੱਲ ਨੇ ਵੀ ਨਿਰਦੇਸ਼ਕ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਵੀਡੀਓ ਕਲਿੱਪ ਭੇਜੀ ਹੈ।

image of inside image of urfi Image Source: Instagram

ਹੁਣ ਉਰਫੀ ਜਾਵੇਦ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ- 'ਬਿੱਗ ਬੌਸ ਤੁਸੀਂ ਅਜਿਹਾ ਕਿਉਂ ਕਰੋਗੇ? ਜਦੋਂ ਤੁਸੀਂ ਅਜਿਹੇ ਲੋਕਾਂ ਦਾ ਸਮਰਥਨ ਕਰਦੇ ਹੋ, ਤਾਂ ਤੁਸੀਂ ਸੱਚਮੁੱਚ ਉਨ੍ਹਾਂ ਨੂੰ ਦੱਸ ਰਹੇ ਹੁੰਦੇ ਹੋ ਕਿ ਉਨ੍ਹਾਂ ਨੇ ਜੋ ਕੀਤਾ ਹੈ ਉਹ ਠੀਕ ਹੈ। ਇਨ੍ਹਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਵਿਵਹਾਰ ਠੀਕ ਨਹੀਂ ਹੈ।

ਉਰਫੀ ਨੇ ਅੱਗੇ ਕਿਹਾ, 'ਜਿਨਸੀ ਸ਼ਿਕਾਰੀਆਂ ਨਾਲ ਕੰਮ ਕਰਨਾ ਬੰਦ ਕਰੋ! ਇਹ ਵਿਵਾਦ ਦਾ ਕਾਰਨ ਨਹੀਂ ਹੈ ਪਰ ਇਹ ਸ਼ਰਮਨਾਕ ਹੈ! ਸਾਜਿਦ ਖ਼ਾਨ ਨੇ ਕਦੇ ਵੀ ਆਪਣੇ ਕੀਤੇ ਲਈ ਮੁਆਫੀ ਨਹੀਂ ਮੰਗੀ! ਕਲਪਨਾ ਕਰੋ ਕਿ ਉਸ ਨੇ ਜਿਨ੍ਹਾਂ ਕੁੜੀਆਂ 'ਤੇ ਤਸ਼ੱਦਦ ਕੀਤਾ ਉਨ੍ਹਾਂ ਨੂੰ ਕਿਵੇਂ ਮਹਿਸੂਸ ਹੋਇਆ ਹੋਵੇਗਾ? ਭਾਵੇਂ ਤੁਸੀਂ ਕਈ ਕੁੜੀਆਂ ਨੂੰ ਤੰਗ ਕਰਦੇ ਹੋ ਪਰ ਫਿਰ ਵੀ ਤੁਸੀਂ ਭਾਰਤ ਦੇ ਸਭ ਤੋਂ ਵੱਡੇ ਸ਼ੋਅ ਦਾ ਹਿੱਸਾ ਬਣ ਰਹੇ ਹੋ। ਉਨ੍ਹਾਂ ਦਾ ਸਮਰਥਨ ਕਰਨਾ ਬੰਦ ਕਰੋ'।

bigg boss 16 image Image Source: Instagram

ਉਰਫੀ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਉਸ ਨੂੰ 'ਬਿੱਗ ਬੌਸ 16' 'ਚ ਸਾਜਿਦ ਖ਼ਾਨ ਨਾਲ ਬੁਲਾਇਆ ਜਾਂਦਾ ਤਾਂ ਉਹ ਕਦੇ ਵੀ ਸ਼ੋਅ ਦਾ ਹਿੱਸਾ ਨਹੀਂ ਬਣਦੀ। ਇਸ ਤੋਂ ਇਲਾਵਾ ਉਰਫੀ ਨੇ ਸ਼ਹਿਨਾਜ਼ ਅਤੇ ਕਸ਼ਮੀਰਾ ਸ਼ਾਹ ਦਾ ਨਾਂ ਲੈਂਦਿਆਂ ਅੱਗੇ ਲਿਖਿਆ- 'ਜੇਕਰ ਸ਼ਹਿਨਾਜ਼ ਗਿੱਲ ਅਤੇ ਕਸ਼ਮੀਰਾ ਸ਼ਾਹ ਵਰਗੀਆਂ ਔਰਤਾਂ ਜਿਨਸੀ ਸ਼ੋਸ਼ਣ ਕਰਨ ਵਾਲੇ ਦਾ ਸਮਰਥਨ ਕਰਨ ਲਈ ਆਜ਼ਾਦ ਹਨ ਤਾਂ ਮੈਂ ਉਨ੍ਹਾਂ ਦੋਵਾਂ ਨਾਲ ਬੁਰਾਈ ਕਰਨ ਲਈ ਵੀ ਆਜ਼ਾਦ ਹਾਂ।'

 

You may also like