ਉਰਵਸ਼ੀ ਰੌਤੇਲਾ ਨੇ ਮੰਗੀ ਰਿਸ਼ਭ ਪੰਤ ਦੇ ਠੀਕ ਹੋਣ ਦੀ ਦੁਆ, ਲੋਕਾਂ ਨੇ ਕੀਤਾ ਟ੍ਰੋਲ

written by Pushp Raj | December 30, 2022 03:01pm

Urvashi Rautela post after Rishabh Pant Accident: ਕ੍ਰਿਕਟਰ ਰਿਸ਼ਭ ਪੰਤ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ। ਇਹ ਖ਼ਬਰ ਸਾਹਮਣੇ ਆਉਂਦੇ ਹੀ ਫੈਨਜ਼ ਦੇ ਨਾਲ-ਨਾਲ ਕਈ ਹੋਰ ਸਾਥੀ ਖਿਡਾਰੀਆਂ ਨੇ ਵੀ ਰਿਸ਼ਭ ਦੇ ਜਲਦ ਠੀਕ ਹੋਣ ਦੀ ਦੁਆ ਮੰਗੀ ਹੈ। ਇਸੇ ਵਿਚਾਲੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰਤੌਲਾ ਨੇ ਵੀ ਰਿਸ਼ਭ ਲਈ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਮਗਰੋਂ ਲੋਕ ਅਦਾਕਾਰਾ ਨੂੰ ਲਗਾਤਾਰ ਟ੍ਰੋਲ ਕਰ ਰਹੇ ਹਨ।

Image Source:Instagram

ਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਲਈ ਪ੍ਰਾਰਥਨਾ ਕੀਤੀ। ਦੱਸ ਦੇਈਏ ਕਿ ਰਿਸ਼ਭ ਪੰਤ ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ, ਉਨ੍ਹਾਂ ਦੇ ਸਿਰ, ਲੱਤਾਂ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ। ਪੰਤ ਦੇ ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕ੍ਰਿਕਟ ਪ੍ਰੇਮੀ ਉਨ੍ਹਾਂ ਲਈ ਕਾਫੀ ਚਿੰਤਤ ਹੋ ਗਏ ਹਨ।

ਸੋਸ਼ਲ ਮੀਡੀਆ 'ਤੇ ਸਾਰੇ ਪੰਤ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਅਜਿਹੇ 'ਚ ਉਰਵਸ਼ੀ ਨੇ ਵੀ ਪ੍ਰਮਾਤਮਾ ਅੱਗੇ ਆਪਣੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਹੈ। ਹਾਲਾਂਕਿ ਉਰਵਸ਼ੀ ਆਪਣੀ ਇਸ ਪੋਸਟ ਕਾਰਨ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਈ ਹੈ। ਲੋਕ ਉਸ ਦੀ ਇਸ ਪੋਸਟ ਲਈ ਉਸ ਨੂੰ ਟ੍ਰੋਲ ਕਰ ਰਹੇ ਹਨ ਅਤੇ ਉਸ ਨੂੰ 'ਨਾਗਿਨ' ਕਹਿ ਰਹੇ ਹਨ।

Image Source:Instagram

ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਆਪਣੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਰਿਸ਼ਭ ਪੰਤ ਦਾ ਨਾਂ ਨਹੀਂ ਲਿਖਿਆ ਹੈ, ਪਰ ਕੁਝ ਸਫੇਦ ਦਿਲ ਅਤੇ ਬਰਡ ਇਮੋਜੀ ਨਾਲ 'ਦੁਆ ਕਰ ਰਹੀ ਹਾਂ' (Praying) ਲਿਖਿਆ ਹੈ।

ਹਾਲਾਂਕਿ ਸੋਸ਼ਲ ਮੀਡੀਆ ਦੇ ਯੂਜ਼ਰਸ ਦਾ ਕਹਿਣਾ ਹੈ ਕਿ ਉਰਵਸ਼ੀ ਨੇ ਇਹ ਪੋਸਟ ਰਿਸ਼ਭ ਲਈ ਹੀ ਪੋਸਟ ਕੀਤੀ ਹੈ। ਕਿਉਂਕਿ ਰਿਸ਼ਭ ਪੰਤ ਦੇ ਦੁਰਘਟਨਾ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਪੋਸਟ ਸ਼ੇਅਰ ਕੀਤੀ ਗਈ ਹੈ।

ਉਰਵਸ਼ੀ ਰੌਤੇਲਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਕਈ ਲੋਕ ਰਿਸ਼ਭ ਪੰਤ ਦੀ ਪੋਸਟ 'ਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਦੇਖੇ ਗਏ। ਉਥੇ ਹੀ ਕਈ ਲੋਕ ਉਰਵਸ਼ੀ ਨੂੰ ਉਸ ਦੀ ਫੋਟੋ ਲਈ ਟ੍ਰੋਲ ਕਰ ਰਹੇ ਹਨ।

Image Source:Instagram

ਹੋਰ ਪੜ੍ਹੋ: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਬੱਬੂ ਮਾਨ ਦੀ ਇਹ ਵੀਡੀਓ, ਗਾਇਕ ਨੇ ਕੁੜੀਆਂ ਦੇ ਹੱਕ ਨੂੰ ਲੈ ਕੇ ਆਖੀ ਇਹ

ਉਰਵਸ਼ੀ ਦੀ ਪੋਸਟ 'ਤੇ ਇੱਕ ਯੂਜ਼ਰ ਨੇ ਲਿਖਿਆ- "ਇੱਥੇ ਰਿਸ਼ਭ ਦਾ ਐਕਸੀਡੈਂਟ ਹੋ ਗਿਆ ਅਤੇ ਤੈਨੂੰ ਤਿਆਰ ਹੋਣ ਦੀ ਪਈ ਹੈ।" ਇੱਕ ਨੇ ਉਰਵਸ਼ੀ ਦੇ ਲੁੱਕ ਬਾਰੇ ਲਿਖਿਆ ਹੈ - "ਨਾਗਿਨ" , ਤੀਜੇ ਯੂਜ਼ਰ ਨੇ ਵੀ ਕੁਝ ਅਜਿਹਾ ਹੀ ਲਿਖਿਆ, ''ਨਾਗਿਨ''।

 

View this post on Instagram

 

A post shared by Urvashi Rautela (@urvashirautela)

You may also like