ਚੀਨੀ ਦੀ ਬਜਾਏ ਕਰੋ ਗੁੜ ਦਾ ਇਸਤੇਮਾਲ , ਹੋਣਗੇ ਸਰੀਰ ਨੂੰ ਕਈ ਫਾਇਦੇ

written by Shaminder | January 10, 2022

ਚੀਨੀ (Sugar) ਜ਼ਿੰਦਗੀ ‘ਚ ਨਾ ਹੋਵੇ ਤਾਂ ਜ਼ਿੰਦਗੀ ਬੇਸਵਾਦ ਜਿਹੀ ਲੱਗਦੀ ਹੈ । ਖਾਣੇ ਤੋਂ ਬਾਅਦ ਅਕਸਰ ਅਸੀਂ ਵੀ ਮਿੱਠਾ ਖਾਣਾ ਪਸੰਦ ਕਰਦੇ ਹਨ । ਪਰ ਅੱਜ ਕੱਲ੍ਹ ਮਿੱਠੇ ਦਾ ਇਸਤੇਮਾਲ ਬਹੁਤ ਹੀ ਘੱਟ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਹੈ । ਕਿਉਂਕਿ ਮਿੱਠੇ ਦਾ ਸੇਵਨ ਸ਼ੂਗਰ ਵਰਗੀ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ । ਪਰ ਜੇ ਚੀਨੀ ਦੀ ਥਾਂ ਗੁੜ (Jaggery) ਦਾ ਇਸਤੇਮਾਲ ਕੀਤਾ ਜਾਵੇ ਤਾਂ ਉਹ ਸਿਹਤ ਲਈ ਏਨਾਂ ਘਾਤਕ ਨਹੀਂ ਹੁੰਦਾ ।

jaggery image From google

ਹੋਰ ਪੜ੍ਹੋ : ਲੋਹੜੀ ਦੇ ਤਿਉਹਾਰ ‘ਤੇ ਗਾਏ ਜਾਣ ਵਾਲੇ ਗੀਤ, ਜਾਣੋ ਕੁੜੀਆਂ ਘੱਟ ਲੋਹੜੀ ਦੇਣ ਵਾਲਿਆਂ ਨੂੰ ਕਿਵੇਂ ਦਿੰਦੀਆਂ ਹਨ ਗੀਤ ਰਾਹੀਂ ਮੇਹਣੇ

ਹਾਲਾਂਕਿ ਚੀਨੀ ਵੀ ਗੰਨੇ ਤੋਂ ਹੀ ਤਿਆਰ ਕੀਤੀ ਜਾਂਦੀ ਹੈ । ਪਰ ਚੀਨੀ ਨਾਲੋਂ ਗੰਨੇ ਦਾ ਇਸਤੇਮਾਲ ਜ਼ਿਆਦਾ ਬਿਹਤਰ ਹੁੰਦਾ ਹੈ ।ਕਿਉਂਕਿ ਗੁੜ ਗੰਨੇ ਦਾ ਸ਼ੁੱਧ ਰੂਪ ਹੁੰਦਾ ਹੈ ਅਤੇ ਖੰਡ ਨੂੰ ਬਨਾਉਣ ਦੇ ਲਈ ਗੰਨੇ ਦੇ ਰਸ ਨੂੰ ਸੰਘਣਾ ਕੀਤਾ ਜਾਂਦਾ ਹੈ ਅਤੇ ਫਿਰ ਇਸ ਨੂੰ ਕ੍ਰਿਸਟਲਾਈਜ਼ ਕੀਤਾ ਜਾਂਦਾ ਹੈ ।

sugar, image From google

ਜਦੋਂਕਿ ਗੁੜ ਲਈ ਗੰਨੇ ਦਾ ਰਸ ਬਹੁਤ ਜ਼ਿਆਦਾ ਉਬਾਲਿਆ ਜਾਂਦਾ ਹੈ ਤੇ ਫਿਰ ਇਸ ਨੂੰ ਜਮਾਇਆ ਜਾਂਦਾ ਹੈ। ਇਨ੍ਹਾਂ ਦਾ ਸਰੀਰ ਉੱਤੇ ਵੀ ਇਕੋ ਜਿਹਾ ਪ੍ਰਭਾਵ ਹੁੰਦਾ ਹੈ। ਇਸੇ ਲਈ ਚੀਨੀ ਦੀ ਬਜਾਏ ਗੁੜ ਦੇ ਇਸਤੇਮਾਲ ‘ਤੇ ਜ਼ੋਰ ਦਿੱਤਾ ਜਾਂਦਾ ਹੈ । ਕਿਉਂਕਿ ਗੁੜ ਸ਼ੂਗਰ ਦੇ ਰੋਗੀਆਂ ਦੇ ਲਈ ਵੀ ਲਾਹੇਵੰਦ ਹੁੰਦਾ ਹੈ । ਇਸ ਲਈ ਜੇ ਤੁਸੀਂ ਵੀ ਚੀਨੀ ਦਾ ਇਸਤੇਮਾਲ ਜ਼ਿਆਦਾ ਕਰਦੇ ਹੋ ਤਾਂ ਅੱਜ ਤੋਂ ਹੀ ਗੁੜ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਵੋ । ਕਿਉਂਕਿ ਇਸ ਦੇ ਸੇਵਨ ਦੇ ਕਾਫੀ ਫਾਇਦੇ ਸਰੀਰ ਨੂੰ ਹੁੰਦੇ ਹਨ ।

 

You may also like