
Veteran actress Rekha's new pictures: ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀ 'ਰੇਖਾ' ਨੂੰ ਦੇਖਣ ਲਈ ਪ੍ਰਸ਼ੰਸਕ ਹਮੇਸ਼ਾ ਬੇਤਾਬ ਰਹਿੰਦੇ ਹਨ ਕਿਉਂਕਿ ਅਭਿਨੇਤਰੀ ਜਦੋਂ ਵੀ ਦਰਸ਼ਕਾਂ ਦੇ ਰੂਬਰੂ ਹੁੰਦੀ ਹੈ ਤਾਂ ਉਹ ਆਪਣੀ ਕਮਾਲ ਦੀ ਲੁੱਕ ਵਿੱਚ ਨਜ਼ਰ ਆਉਂਦੀ ਹੈ। ਰੇਖਾ ਜ਼ਿਆਦਾਤਰ ਸ਼ਾਨਦਾਰ ਅਤੇ ਸਟਾਈਲਿਸ਼ ਸਾੜ੍ਹੀਆਂ ਵਿੱਚ ਹੀ ਨਜ਼ਰ ਆਉਂਦੀ ਹੈ।
ਹੋਰ ਪੜ੍ਹੋ : ਇਸ ਫੇਮਸ ਡਾਂਸ ਗਰੁੱਪ ਨੂੰ ਪਾਕਿਸਤਾਨੀ ਅਦਾਕਾਰਾ ਦੇ ਘਰ ‘ਚ ਚੋਰੀ ਕਰਨਾ ਪਿਆ ਭਾਰੀ, ਦੇਖੋ ਇਹ ਮਜ਼ੇਦਾਰ ਵੀਡੀਓ

ਆਮ ਤੌਰ 'ਤੇ ਰੇਖਾ ਨੂੰ ਐਵਾਰਡ ਫੰਕਸ਼ਨ ਦੌਰਾਨ ਹੀ ਦੇਖਿਆ ਜਾਂਦਾ ਹੈ, ਪਰ ਹਾਲ ਹੀ 'ਚ ਉਨ੍ਹਾਂ ਨੂੰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੇਖਿਆ ਗਿਆ ਸੀ। ਦਰਅਸਲ ਮਨੀਸ਼ ਦੇ ਜਨਮਦਿਨ 'ਤੇ ਰੇਖਾ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਪਹੁੰਚੀ ਸੀ। ਰੇਖਾ ਦੇ ਖੂਬਸੂਰਤ ਲੁੱਕ ਅਤੇ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ 'ਉਮਰਾਓ ਜਾਨ' ਦੀ ਯਾਦ ਆ ਗਈ।

ਇਸ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਰੇਖਾ ਬਰਥਡੇਅ ਬੁਆਏ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਪੋਜ਼ ਦੇ ਰਹੀ ਹੈ। ਦੂਸਰੀ ਫੋਟੋ 'ਚ ਦੋਵਾਂ ਦੇ ਨਾਲ ਅਦਾਕਾਰਾ ਰਵੀਨਾ ਟੰਡਨ ਨਜ਼ਰ ਆ ਰਹੀ ਹੈ।
ਅਦਾਕਾਰਾ ਮਨੀਸ਼ ਮਲਹੋਤਰਾ ਅਤੇ ਜਾਨ੍ਹਵੀ ਕਪੂਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਵਿੱਚ ਦੇਖ ਸਕਦੇ ਹੋ ਰੇਖਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅਭਿਨੇਤਰੀ ਸੁੰਦਰ ਗਹਿਣਿਆਂ ਨਾਲ ਸਜੀ ਹੋਈ ਹੈ।

ਰੇਖਾ ਦੇ ਨਾਲ ਇਸ ਫੋਟੋ ਵਿੱਚ ਕਰਨ ਜੌਹਰ, ਕਾਜੋਲ, ਮਨੀਸ਼ ਮਲਹੋਤਰਾ ਅਤੇ ਰਵੀਨਾ ਟੰਡਨ ਵੀ ਪੋਜ਼ ਦੇ ਰਹੇ ਹਨ। ਇਹ ਤਸਵੀਰਾਂ ਦੇਖ ਕੇ ਫੈਨਜ਼ ਰੇਖਾ ਦੀ ਲੁੱਕ ਦੀ ਖੂਬ ਤਾਰੀਫ ਕਰ ਰਹੇ ਹਨ।
View this post on Instagram