ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਮਨਾਈ ਵਿਆਹ ਦੀ 5ਵੀਂ ਮਹੀਨੇ ਦੀ ਵਰ੍ਹੇਗੰਢ

written by Lajwinder kaur | May 09, 2022

Katrina Kaif-Vicky Kaushal Latest Pics:ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੂੰ ਇੰਡਸਟਰੀ ਦਾ ਪਾਵਰ ਕਪਲ ਕਿਹਾ ਜਾਂਦਾ ਹੈ। ਦੋਵੇਂ ਬਾਲੀਵੁੱਡ ਸਿਤਾਰੇ ਆਪਣੇ ਕਰੀਅਰ ਦੇ ਸਿਖਰ 'ਤੇ ਹਨ ਅਤੇ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਦੋਵੇਂ ਪਿਛਲੇ ਸਾਲ 9 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਸੋਸ਼ਲ ਮੀਡੀਆ ਉੱਤੇ ਵਿੱਕੀ-ਕੈਟ ਦੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਤਸਵੀਰਾਂ ਦੀ ਉਡੀਕ ਕਰਦੇ ਰਹਿੰਦੇ ਹਨ। ਇਸ ਕਿਊਟ ਕਪਲ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਨਵਾਂ ਮਜ਼ੇਦਾਰ ਤੇ ਹਾਸਿਆਂ ਦੇ ਰੰਗਾਂ ਨਾਲ ਭਰਿਆ ਪੋਸਟਰ ਆਇਆ ਸਾਹਮਣੇ

Mother's Day 2022 Katrina Kaif Shared her mother and mother in law pic

ਵਿੱਕੀ ਕੈਟਰੀਨਾ ਦੇ ਵਿਆਹ ਨੂੰ ਅੱਜ 5 ਮਹੀਨੇ ਪੂਰੇ ਹੋ ਗਏ ਹਨ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੋਵਾਂ ਕੋਲ ਪ੍ਰੋਜੈਕਟਾਂ ਦੀ ਕੋਈ ਕਮੀ ਨਹੀਂ ਹੈ ਪਰ ਇਸ ਦੇ ਬਾਵਜੂਦ ਦੋਵੇਂ ਅਕਸਰ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਇੱਕ-ਦੂਜੇ ਨਾਲ ਕੁਆਲਿਟੀ ਟਾਈਮ ਬਤੀਤ ਕਰਦੇ ਹਨ।

katrina kaif wedding

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀਆਂ ਕੁਝ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਸ ਵਿੱਚ ਤੁਸੀਂ ਇਸ ਸੈਲੀਬ੍ਰਿਟੀ ਜੋੜੇ ਨੂੰ ਇਕੱਠੇ ਖੂਬਸੂਰਤ ਸਮਾਂ ਬਿਤਾਉਂਦੇ ਹੋਏ ਦੇਖ ਸਕਦੇ ਹੋ। ਹਾਲਾਂਕਿ ਦੋਵਾਂ ਵੱਲੋਂ ਲੋਕੇਸ਼ਨ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਕੈਟਰੀਨਾ ਕੈਫ ਨੇ ਆਪਣੇ ਕੈਪਸ਼ਨ 'ਚ ਇੰਨਾ ਹਿੰਟ ਜ਼ਰੂਰ ਦਿੱਤਾ ਹੈ ਕਿ ਉਹ ਆਪਣੀ ਪਸੰਦੀਦਾ ਜਗ੍ਹਾ 'ਤੇ ਮੌਜੂਦ ਹੈ। ਕੈਟਰੀਨਾ ਕੈਫ ਨੇ ਆਪਣੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

katrina kaif vicky kaushal 3

ਉੱਧਰ ਵਿੱਕੀ ਕੌਸ਼ਲ ਨੇ ਵੀ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੂੰ ਇੱਕ ਦੂਜੇ ਦੇ ਮੋਢਿਆਂ 'ਤੇ ਹੱਥ ਰੱਖ ਕੇ ਜ਼ੈਬਰਾ ਕਰਾਸਿੰਗ 'ਤੇ ਸੜਕ ਪਾਰ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਨੇ ਗਰਮ ਕੱਪੜੇ ਪਾਏ ਹੋਏ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਬਾਹਰ ਕਿਸੇ ਠੰਡੀ ਜਗ੍ਹਾ 'ਤੇ ਹਨ। ਬੀਤੇ ਦਿਨੀਂ ਹੀ ਵਿੱਕੀ ਅਤੇ ਕੈਟਰੀਨਾ ਨੇ ਮਦਰਸ ਡੇਅ ਮੌਕੇ ਉੱਤੇ ਆਪਣੀਆਂ ਮਾਵਾਂ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ।

ਹੋਰ ਪੜ੍ਹੋ : ਬੀ ਪਰਾਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਬਹੁਤ ਜਲਦ ਦੂਜੀ ਵਾਰ ਮੰਮੀ ਬਣਨ ਵਾਲੀ ਹੈ ਮੀਰਾ ਬੱਚਨ

 

 

View this post on Instagram

 

A post shared by Katrina Kaif (@katrinakaif)

You may also like