ਵਿੱਕੀ ਕੌਸ਼ਲ ਨੂੰ ਪਸੰਦ ਹੈ ਬੀ ਪਰਾਕ ਤੇ ਜਾਨੀ ਦਾ ਗੀਤ ‘ਹੱਥ ਚੁੰਮੇ’, ਦੇਖ ਵਾਇਰਲ ਵੀਡੀਓ

Written by  Lajwinder kaur   |  September 10th 2019 04:17 PM  |  Updated: September 10th 2019 04:17 PM

ਵਿੱਕੀ ਕੌਸ਼ਲ ਨੂੰ ਪਸੰਦ ਹੈ ਬੀ ਪਰਾਕ ਤੇ ਜਾਨੀ ਦਾ ਗੀਤ ‘ਹੱਥ ਚੁੰਮੇ’, ਦੇਖ ਵਾਇਰਲ ਵੀਡੀਓ

ਪੰਜਾਬੀ ਗੀਤਾਂ ਦੀ ਲੋਕਪ੍ਰਿਯਤਾ ਵੱਧਦੀ ਜਾ ਰਹੀ ਹੈ। ਜੇ ਗੱਲ ਕਰੀਏ ਪੰਜਾਬੀ ਗੀਤਾਂ ਦੀ ਤਾਂ ਸ਼ੁਰੂ ਤੋਂ ਹੀ ਹਿੰਦੀ ਫ਼ਿਲਮਾਂ ‘ਚ ਦਬਦਬਾ ਰਿਹਾ ਹੈ। ਪਰ ਇੱਕ ਵਾਰ ਫਿਰ ਤੋਂ ਪੰਜਾਬੀ ਗੀਤਾਂ ਦਾ ਬਾਲੀਵੁੱਡ ‘ਚ ਪੂਰਾ ਬੋਲ ਬਾਲਾ ਹੈ।

ਹੋਰ ਵੇਖੋ:ਦੋ ਪ੍ਰੇਮ ਕਹਾਣੀਆਂ ਪੇਸ਼ ਕਰਦਾ ਅਦਿੱਤਿਆ ਸੂਦ ਦੀ ਮਲਟੀ ਸਟਾਰਰ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਵਿੱਕੀ ਕੌਸ਼ਲ ਜੋ ਕਿ ਹਾਲ ਹੀ ‘ਚ ਜਾਨੀ ਵੇ ਐਲਬਮ ਦੇ ਪਹਿਲੇ ਗੀਤ ਪਛਤਾਓਗੇ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਇਸ ਗੀਤ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਬੀ ਪਰਾਕ ਤੇ ਅਰਿਜੀਤ ਸਿੰਘ ਦੀ ਆਵਾਜ਼ ‘ਚ ਇਹ ਗੀਤ ਆਇਆ ਹੈ। ਇਸ ਗੀਤ ‘ਚ ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਦੀ ਅਦਾਕਾਰੀ ਨੇ ਚਾਰ ਚੰਨ ਲਗਾ ਦਿੱਤੇ।

ਗੱਲ ਕਰਦੇ ਹਾਂ ਵਿੱਕੀ ਕੌਸ਼ਲ ਦੇ ਵਾਇਰਲ ਹੋ ਰਹੇ ਵੀਡੀਓ ਦੀ ਜੋ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਉਹ ਪੰਜਾਬੀ ਗੀਤ ‘ਹੱਥ ਚੁੰਮੇ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਉਨ੍ਹਾਂ ਦੇ ਕਿਸੇ ਇੰਟਰਵਿਉ ਟਾਈਮ ਦਾ ਹੈ, ਜਿਸ ‘ਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੂੰ ਜਾਨੀ ਤੇ ਬੀ ਪਰਾਕ ਦਾ ਕਿਹੜਾ ਗਾਣਾ ਪਸੰਦ ਹੈ। ਜਿਸ ਨੂੰ ਉਨ੍ਹਾਂ ਨੇ ਗਾ ਕੇ ਦੱਸਿਆ, ਕਿ ਉਨ੍ਹਾਂ ਨੂੰ ਹੱਥ ਚੁੰਮੇ ਗਾਣਾ ਬਹੁਤ ਪਸੰਦ ਹੈ। ਹੱਥ ਚੁੰਮੇ ਗਾਣੇ ਦੇ ਬੋਲ ਜਾਨੀ ਨੇ ਲਿਖੇ ਸਨ ਤੇ ਮਿਊਜ਼ਿਕ ਬੀ ਪਰਾਕ ਤੇ ਐਮੀ ਵਿਰਕ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ। ਵਿੱਕੀ ਕੌਸ਼ਲ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network