ਖਾਣਾ ਬਣਾਉਂਦੇ ਸਮੇਂ ਕੁੜੀ ਨੇ ਗਾਇਆ ਪਾਕਿਸਤਾਨੀ ਗੀਤ ‘Pasoori’, ਯੂਜ਼ਰ ਇਸ ਮੁਟਿਆਰ ਦੀ ਸੁਰੀਲੀ ਆਵਾਜ਼ ਦੀ ਕਰ ਰਹੇ ਨੇ ਜੰਮ ਕੇ ਤਾਰੀਫ

written by Lajwinder kaur | June 14, 2022

ਲੋਕਾਂ ਦੀ ਪ੍ਰਤਿਭਾ ਨੂੰ ਪਹਿਲਾਂ ਸਹੀ ਪਲੇਟਫਾਰਮ ਨਹੀਂ ਮਿਲ ਸਕਿਆ। ਇਹੀ ਕਾਰਨ ਹੈ ਕਿ ਦੁਨੀਆਂ ਅਣਗਿਣਤ ਪ੍ਰਤਿਭਾਸ਼ਾਲੀ ਲੋਕਾਂ ਨੂੰ ਨਹੀਂ ਜਾਣ ਸਕੀ। ਪਰ ਹੁਣ ਸੋਸ਼ਲ ਮੀਡੀਆ ਨੇ ਅਜਿਹੇ ਲੋਕਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ। ਜਿੱਥੇ ਉਹ ਆਪਣੀ ਛੁਪੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆ ਸਕਦਾ ਹੈ। ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਕੁੜੀ ਰਸੋਈ ਵਿੱਚ ਕੰਮ ਕਰਦੇ ਹੋਏ ਗੀਤ ਗਾਉਂਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਰੀਆ ਚੱਕਰਵਰਤੀ ਨੇ ਸਾਂਝੀਆਂ ਕੀਤੀਆਂ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਅਣਦੇਖੀਆਂ ਰੋਮਾਂਟਿਕ ਤਸਵੀਰਾਂ, ਨਾਲ ਹੀ ਲਿਖਿਆ ਭਾਵੁਕ ਨੋਟ

viral video of shalini pandey pasoori song

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖ ਸਕਦੇ ਹੋ ਕਿ ਲੜਕੀ ਪਿਆਜ਼ ਕੱਟ ਰਹੀ ਹੈ ਅਤੇ ਗੀਤ ਗਾ ਰਹੀ ਹੈ। ਉਹ ਕੋਕ ਸਟੂਡੀਓ ਦਾ ਗੀਤ ਪਸੂਰੀ ਗਾਉਂਦੀ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਪਾਕਿਸਤਾਨੀ ਗਾਇਕ ਅਲੀ ਸੇਠੀ ਅਤੇ ਸ਼ੇਅ ਗਿੱਲ ਨੇ ਗਾਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਹੁਣ ਤੱਕ ਵੱਡੀ ਗਿਣਤੀ ‘ਚ ਵਿਊਜ਼ ਆ ਚੁੱਕੇ ਹਨ। ਇਸ ਮੁਟਿਆਰ ਦਾ ਨਾਮ ਸ਼ਾਲਿਨੀ ਪਾਂਡੇ ਹੈ। ਉਸਨੂੰ ਰਸੋਈ ਵਿੱਚ ਗਾਉਂਦੇ ਹੋਏ ਕੰਮ ਕਰਨਾ ਪਸੰਦ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਗਾਉਣ ਲਈ ਮੇਰੀ ਪਸੰਦੀਦਾ ਜਗ੍ਹਾ। ਇਹ ਵੀਡੀਓ ਕਈ ਹੋਰ ਪੇਜ਼ ਉੱਤੇ ਵੀ ਸ਼ੇਅਰ ਹੋ ਚੁੱਕੀ ਹੈ।

inside viral video of pasoori song

ਦੱਸ ਦਈਏ ਪਸੂਰੀ ਗੀਤ ਨੂੰ ਭਾਰਤ ਚ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਦਰਸ਼ਕ ਇਸ ਗੀਤ ਉੱਤੇ ਕਈ ਇੰਸਟਾ ਰੀਲ ਬਣਾ ਚੁੱਕੇ ਹਨ। ਸ਼ਹਿਨਾਜ਼ ਗਿੱਲ ਨੇ ਵੀ ਇਸ ਗੀਤ ਉੱਤੇ ਵੀਡੀਓ ਬਣਾਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ਹੋਰ ਪੜ੍ਹੋ : ਕੈਟਰੀਨਾ ਕੈਫ ਨੂੰ ਛੱਡ ਕੇ ਵਿੱਕੀ ਕੌਸ਼ਲ ਕਿਸ ਨਾਲ ਕਰ ਰਹੇ ਨੇ ਰੋਮਾਂਸ? ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਤਸਵੀਰਾਂ

 

 

View this post on Instagram

 

A post shared by Shalini Dubey (@theshalinidubey)

You may also like