ਸ਼ਿਖਰ ਧਵਨ ਤੇ ਟੀਮ ਇੰਡੀਆ ਨੇ ਕੀਤਾ ਜ਼ਬਰਦਸਤ ਡਾਂਸ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਪਸੰਦ

written by Lajwinder kaur | October 12, 2022 03:10pm

Shikhar Dhawan Viral Dance Video: ਟੀਮ ਇੰਡੀਆ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਤੀਜੇ ਵਨਡੇ 'ਚ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫ਼ਰੀਕਾ ਦੀ ਟੀਮ ਸਿਰਫ਼ 99 ਦੌੜਾਂ 'ਤੇ ਆਊਟ ਹੋ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਨੇ 19.1 ਓਵਰਾਂ 'ਚ 7 ਵਿਕਟਾਂ ਨਾਲ ਜਿੱਤ ਹਾਸਿਲ ਕਰ ਲਈ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਖਾਸ ਤਸਵੀਰ ਦੇ ਨਾਲ ਅਮਿਤਾਭ ਬੱਚਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

team india dance on bolo tara ra ra song image source: Instagram

ਇਸ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ 'ਚ 2-1 ਦੀ ਸਫਲਤਾ ਹਾਸਿਲ ਕੀਤੀ। ਸ਼ਿਖਰ ਧਵਨ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਜਿੱਤ ਤੋਂ ਬਾਅਦ ਟੀਮ ਇੰਡੀਆ ਨੇ ਡਰੈਸਿੰਗ ਰੂਮ 'ਚ ਖੂਬ ਡਾਂਸ ਕੀਤਾ।

team india dance on punjabi song image source: Instagram

ਧਵਨ ਨੇ ਇਸ ਜਸ਼ਨ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਉਹ ਅਤੇ ਟੀਮ ਦੇ ਹੋਰ ਖਿਡਾਰੀ ‘ਬੋਲੋ ਤਾਰਾ ਰਾ ਰਾ’ 'ਤੇ ਖੂਬ ਡਾਂਸ ਕਰਦੇ ਨਜ਼ਰ ਆ ਰਹੇ ਹਨ। ਜਿਵੇਂ ਹੀ ਗੀਤ ਸ਼ੁਰੂ ਹੁੰਦਾ ਹੈ, ਟੀਮ ਇੰਡੀਆ ਦੇ ਖਿਡਾਰੀ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

image source: Instagram

ਮੁਹੰਮਦ ਸਿਰਾਜ, ਕੁਲਦੀਪ ਯਾਦਵ, ਈਸ਼ਾਨ ਕਿਸ਼ਨ ਸਮੇਤ ਸਾਰੇ ਖਿਡਾਰੀ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਕ੍ਰਿਕੇਟ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਧਵਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ- ‘ਜੀਤ ਕੇ ਬੋਲੋ ਤਾਰਾ ਰਾ ਰਾ’। ਸ਼ਿਖਰ ਧਵਨ ਅਕਸਰ ਹੀ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਆਪਣੀਆਂ ਮਜ਼ੇਦਾਰ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਹਿੰਦੇ ਹਨ।

 

 

View this post on Instagram

 

A post shared by Shikhar Dhawan (@shikhardofficial)

You may also like