
Virat Kohli-Anushka Sharma latest pics: ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਮਥੁਰਾ ਦੇ ਵਰਿੰਦਾਵਨ ਪਹੁੰਚੇ ਅਤੇ ਇੱਕ ਆਸ਼ਰਮ ਦਾ ਦੌਰਾ ਕੀਤਾ। ਇੱਕ ਆਸ਼ਰਮ ਤੋਂ ਉਨ੍ਹਾਂ ਦੀਆਂ ਤਸਵੀਰਾਂ ਆਨਲਾਈਨ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਬਾਬਾ ਨੀਮ ਕਰੋਲੀ ਦੇ ਆਸ਼ਰਮ 'ਚ ਸਨ।
ਹੋਰ ਪੜ੍ਹੋ : ਜਿਸ ਫਲੈਟ 'ਚ ਸੁਸ਼ਾਂਤ ਦੀ ਮਿਲੀ ਸੀ ਲਾਸ਼, ਉਸ ਫਲੈਟ ਨੂੰ ਢਾਈ ਸਾਲ ਬਾਅਦ ਮਿਲਿਆ ਕਿਰਾਏਦਾਰ, ਜਾਣੋ ਕਿੰਨਾ ਹੈ ਰੈਂਟ

ਕੁਝ ਵਾਇਰਲ ਤਸਵੀਰਾਂ 'ਚ ਅਨੁਸ਼ਕਾ ਅਤੇ ਵਿਰਾਟ ਕੋਹਲੀ ਆਸ਼ਰਮ 'ਚ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ। ਜਦੋਂ ਕਿ ਵਿਰਾਟ ਨੇ ਕਾਲੇ ਰੰਗ ਦੀ ਟੀ-ਸ਼ਰਟ, ਕੈਪ ਅਤੇ ਪੈਂਟ ਦੇ ਨਾਲ ਓਲੀਵ ਰੰਗ ਦੀ ਜੈਕੇਟ ਪਾਈ ਹੋਈ ਹੈ। ਉੱਧਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਨੁਸ਼ਕਾ ਸ਼ਰਮਾ ਨੇ ਇੱਕ ਬਲੈਕ ਜੈਕੇਟ ਅਤੇ ਇੱਕ ਸਫੈਦ ਕੈਪ ਪਹਿਨੀ ਹੋਈ ਸੀ। ਦੋਵਾਂ ਨੇ ਆਪਣੇ ਮੂੰਹ ਨੂੰ ਮਾਸਕ ਨਾਲ ਢੱਕਿਆ ਹੋਇਆ ਸੀ।

ਹੋਰ ਤਸਵੀਰਾਂ 'ਚ ਵੀ ਉਹ ਲੋਕਾਂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇੱਕ ਫੋਟੋ ਵਿੱਚ ਵਿਰਾਟ ਜੋ ਕਿ ਆਪਣੇ ਕਿਸੇ ਫੈਨ ਨੂੰ ਗੇਂਦ ਉੱਤੇ ਸਾਈਨ ਕਰਕੇ ਦਿੰਦੇ ਹੋਏ ਨਜ਼ਰ ਆ ਰਹੇ ਹਨ। ਖਬਰਾਂ ਅਨੁਸਾਰ, ਜੋੜੇ ਨੇ ਆਸ਼ਰਮ ਵਿੱਚ ਇੱਕ ਘੰਟੇ ਤੱਕ ਧਿਆਨ ਕਰਨ ਵਿੱਚ ਆਪਣਾ ਸਮਾਂ ਬਿਤਾਇਆ। ਮੀਡੀਆ ਰਿਪੋਰਟਸ ਦੇ ਅਨੁਸਾਰ, ਉਹ ਬੁੱਧਵਾਰ ਸਵੇਰੇ ਵਰਿੰਦਾਵਨ ਪਹੁੰਚੇ ਅਤੇ ਉਨ੍ਹਾਂ ਨੇ ਕੰਬਲ ਵੀ ਵੰਡੇ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੱਤੇ ਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਲਈ ਪੋਜ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਿਰਾਟ ਤੇ ਅਨੁਸ਼ਕਾ ਮਾਂ ਆਨੰਦਮਈ ਆਸ਼ਰਮ ਲਈ ਰਵਾਨਾ ਹੋਏ। ਉਨ੍ਹਾਂ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ।

ਅਨੁਸ਼ਕਾ ਅਤੇ ਵਿਰਾਟ ਹਾਲ ਹੀ ਵਿੱਚ ਦੁਬਈ ਵਿੱਚ ਸਨ ਜਿੱਥੇ ਉਨ੍ਹਾਂ ਨੇ ਵਾਮਿਕਾ ਨਾਲ ਨਵਾਂ ਸਾਲ ਮਨਾਇਆ। ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤੀਆਂ ਸਨ।
ਜੇ ਗੱਲ ਕਰੀਏ ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਅਗਲੀ ਫ਼ਿਲਮ 'ਚੱਕਦਾ ਐਕਸਪ੍ਰੈਸ' 'ਚ ਨਜ਼ਰ ਆਵੇਗੀ, ਜੋ ਕ੍ਰਿਕੇਟਰ ਝੂਲਨ ਗੋਸਵਾਮੀ ਦੇ ਜੀਵਨ 'ਤੇ ਆਧਾਰਿਤ ਹੈ। ਇਹ ਫ਼ਿਲਮ ਇਸ ਸਾਲ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਹੈ।
View this post on Instagram