ਸੜਕ ਤੇ ਕੂੜਾ ਸੁੱਟਣ ਵਾਲੇ ਮੁੰਡਿਆਂ ਨੂੰ ਅਨੁਸ਼ਕਾ ਸ਼ਰਮਾ ਨੇ ਝਿੜਕਿਆ, ਵੀਡੀਓ ਵਾਇਰਲ
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ।ਦਰਅਸਲ , ਅਨੁਸ਼ਕਾ Anushka Sharma ਨੇ ਸੜਕ ਵਿੱਚਕਾਰ ਇੱਕ ਆਦਮੀ ਨੂੰ ਝਿੜਕ ਦਿੱਤਾ ਇਸ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਮੋਬਾਈਲ ਵਿੱਚ ਇਸ ਨੂੰ ਕੈਦ ਕਰ ਲਿਆ। ਦਸ ਦੇਈਏ ਕਿ ਇਹ ਵੀਡੀਓ ਉਹਨਾਂ ਨੇ ਆਪਣੇ Instagram ਖਾਤੇ ਤੇ ਸਾਂਝਾ ਕੀਤਾ ਹੈ। ਲਗਜ਼ਰੀ ਕਾਰ ਵਿੱਚ ਬੈਠੇ ਇਕ ਮੁੰਡੇ ਨੇ ਜਦ ਪਲਾਸਟਿਕ ਦੀ ਬੋਤਲ ਭਰ ਸੁਟੀ ਤਾਂ ਇਹ ਦੇਖਕੇ ਅਨੁਸ਼ਕਾ ਨੂੰ ਅਚਾਨਕ ਗੁੱਸਾ ਆ ਗਿਆ ਅਤੇ ਉਹਨਾਂ ਨੇ ਆਪਣੀ ਗੱਡੀ ਦਾ ਸ਼ੀਸ਼ਾ ਨੀਚੇ ਕੀਤਾ ਅਤੇ ਕਾਰ ਦੇ ਨਜਦੀਕ ਹੋਣ ਤੇ ਉਹਨੂੰ ਝਿੜਕਿਆ ਅਤੇ ਕਿਹਾ,ਤੁਸੀਂ ਸੜਕ ਉੱਤੇ ਪਲਾਸਟਿਕ ਕਿਉਂ ਸੁੱਟ ਰਹੇ ਹੋ? ਤੁਸੀਂ ਇਹਦਾ ਸੜਕ ਤੇ ਪਲਾਸਟਿਕ ਦੀ ਬੋਤਲ ਨਹੀਂ ਸੁੱਟ ਸਕਦੇ ਅਤੇ ਫੇਰ ਅੱਗੇ ਤੋਂ ਧਿਆਨ ਰੱਖਣ ਦੀ ਹਿਦਾਇਤ ਵੀ ਦੇ ਦਿੱਤੀ।
https://www.instagram.com/p/BkFZHATAQkA/?utm_source=ig_embed
ਤੁਸੀ ਜਾਂਦੇ ਹੀ ਹੋਵੋਗੇ ਕੇ ਦੇਸ਼ ਵਿੱਚ ‘ਸਵੱਛ ਭਾਰਤ ਅਭਿਆਨ’ ਦੇ ਤਹਿਤ ਬਾਲੀਵੁੱਡ ਦੇ ਕਈ ਸਿਤਾਰੇ ਇਸ ਨਾਲ ਜੁੜ੍ਹੇ ਹਨ। ਗੌਰਤਲਬ ਹੈ ਕੇ ਅਨੁਸ਼ਕਾ ਇਸ ਮੁਹਿੰਮ ਦਾ ਹਿੱਸਾ ਹਨ। ਦਸ ਦੇਈਏ ਕਿ ਅਨੁਸ਼ਕਾ ਸ਼ਰਮਾ Anushka Sharma ਨੂੰ ਮੁਹਿੰਮ ਵਿਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ Narendra Modi ਦੇ ਦਫਤਰ ਤੋਂ ਸੱਦਾ ਆਇਆ ਸੀ। ਦੱਸਣਯੋਗ ਹੈ ਕਿ “VIRUSKA” ਦੀ ਇਹ ਸੁਪਰਹਿੱਟ ਜੋੜੀ ਹਰ ਸਮਾਜਿਕ ਸਮਾਜਿਕ ਮੁੱਦੇ ਤੇ ਆਪਣੇ ਵਿਚਾਰ ਰੱਖਣ ਵਾਲੀ ਜੋੜੀ ਹੈ। ਗੱਲ ਕਰੀਏ ਅਨੁਸ਼ਕਾ ਦੀ ਤਾਂ ਉਹ ਅੱਜ ਕੱਲ ਫਿਲਮ ‘ZERO‘ ਦੀ ਸ਼ੂਟਿੰਗ ਵਿੱਚ ਰੁਝੀ ਹੋਈ ਹੈ ਫਿਲਮ ਵਿੱਚ, ਉਹ ਫਿਰ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਨਾਲ ਦਿਖਣਗੇ।
ਵਿਰਾਟ ਦੀ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਸੂਚਨਾ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਇਸ ਦੀ ਸ਼ਲਾਘਾ ਕਰਦਿਆਂ ਟਵੀਟ ਕੀਤਾ ਕੇ ਆਹ ਸਾਡਾ ਦੇਸ਼ ਹੈ ਅਤੇ ਇਸ ਨੂੰ ਬੇਹਤਰ ਬਣਾਉਣ ਲਈ ਸਾਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੋਏਗਾ ਅਤੇ ” #ਚਲਤਾ ਹੈ ਨਹੀਂ ਚਲੇਗਾ ” ਵੀ ਦਿੱਤਾ ਅਤੇ ਪੀਐਮ ਮੋਦੀ ਨੂੰ ਟੈਗ ਕੀਤਾ।