'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਸੀਜ਼ਨ-6 ਦਾ 8 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਸੈਮੀਫਾਈਨਲ ਰਾਊਂਡ

written by Rupinder Kaler | July 05, 2019

ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ 'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਸੀਜ਼ਨ-6 ਪੜਾਅ ਦਰ ਪੜਾਅ ਅੱਗੇ ਵੱਧਦਾ ਜਾ ਰਿਹਾ ਹੈ । 8 ਜੁਲਾਈ ਨੂੰ ਇਸ ਸ਼ੋਅ ਦਾ ਸੈਮੀਫਾਈਨਲ ਰਾਊਂਡ ਸ਼ੁਰੂ ਹੋਣ ਜਾ ਰਿਹਾ ਹੈ । 21 ਬੱਚਿਆਂ ਵਿੱਚੋਂ 12 ਪ੍ਰਤਿਭਾਸ਼ੀਲ ਬੱਚੇ ਹੀ ਸ਼ੈਮੀਫਾਈਨਲ ਵਿੱਚ ਪਹੁੰਚੇ ਹਨ । ਹੁਣ ਛੇ ਛੇ ਬੱਚਿਆਂ ਦੇ ਦੋ ਗਰੁੱਪਾਂ ਵਿਚਾਲੇ ਮੁਕਾਬਲਾ ਹੋਵੇਗਾ । 8 ਜੁਲਾਈ ਯਾਨੀ ਸੋਮਵਾਰ ਨੂੰ ਦਿਖਾਏ ਜਾਣ ਵਾਲੇ ਸ਼ੋਅ ਵਿੱਚ ਜੱਜ ਇੰਦਰਜੀਤ ਨਿੱਕੂ, ਗੁਰਮੀਤ ਸਿੰਘ, ਫ਼ਿਰੋਜ਼ ਖ਼ਾਨ ਇਹਨਾਂ ਬੱਚਿਆਂ ਦੀ ਆਵਾਜ਼ ਨੂੰ ਹਰ ਕਸੌਟੀ ਤੇ ਪਰਖਣਗੇ । ਇਸੇ ਤਰਾਂ 9 ਜੁਲਾਈ ਨੂੰ ਦਿਖਾਏ ਜਾਣੇ ਵਾਲੇ ਸ਼ੋਅ ਵਿੱਚ ਜੱਜ ਇੰਦਰਜੀਤ ਨਿੱਕੂ, ਗੁਰਮੀਤ ਸਿੰਘ, ਕਮਲ ਖ਼ਾਨ ਇਹਨਾਂ ਬੱਚਿਆਂ ਦੀ ਆਵਾਜ਼ ਨੂੰ ਪਰਖਣਗੇ । 10 ਜੁਲਾਈ ਨੂੰ ਦਿਖਾਏ ਜਾਣੇ ਵਾਲੇ ਸ਼ੋਅ ਵਿੱਚ ਜੱਜ ਇੰਦਰਜੀਤ ਨਿੱਕੂ, ਗੁਰਮੀਤ ਸਿੰਘ ਤੇ ਸਚਿਨ ਅਹੁਜਾ ਬੱਚਿਆਂ ਦੀ ਪ੍ਰਫਾਰਮੈਂਸ ਨੂੰ ਜੱਜ ਕਰਨਗੇ । 11 ਜੁਲਾਈ ਨੂੰ ਦਿਖਾਏ ਜਾਣੇ ਵਾਲੇ ਸ਼ੋਅ ਵਿੱਚ ਜੱਜ ਇੰਦਰਜੀਤ ਨਿੱਕੂ, ਗੁਰਮੀਤ ਸਿੰਘ ਤੇ ਕੁਲਵਿੰਦਰ ਕੈਲੀ ਛੋਟੇ ਗਾਇਕਾਂ ਨਾਲ ਰੌਣਕਾਂ ਲਗਾਉਣਗੇ।

Voice Of Punjab Chhota Champ 6 Semi Final Voice Of Punjab Chhota Champ 6 Semi Final

0 Comments
0

You may also like