ਇੰਤਜ਼ਾਰ ਹੋਇਆ ਖ਼ਤਮ, ਆ ਰਿਹਾ ਹੈ ਵੋਇਸ ਆਫ਼ ਪੰਜਾਬ ਛੋੱਟਾ ਚੈਂਪ ਦਾ ਨਵਾਂ ਸੀਜ਼ਨ - ਸੀਜ਼ਨ 5

Reported by: PTC Punjabi Desk | Edited by: Gourav Kochhar  |  May 24th 2018 12:02 PM |  Updated: May 24th 2018 12:02 PM

ਇੰਤਜ਼ਾਰ ਹੋਇਆ ਖ਼ਤਮ, ਆ ਰਿਹਾ ਹੈ ਵੋਇਸ ਆਫ਼ ਪੰਜਾਬ ਛੋੱਟਾ ਚੈਂਪ ਦਾ ਨਵਾਂ ਸੀਜ਼ਨ - ਸੀਜ਼ਨ 5

ਪੀਟੀਸੀ ਪੰਜਾਬੀ ਨੇ ਪੰਜਾਬ ਦੇ ਟੈਲੇੰਟ ਨੂੰ ਅੱਗੇ ਲਿਆਉਣ ਲਈ ਹਮੇਸ਼ਾ ਪਹਿਲ ਕਿੱਤੀ ਹੈ | ਪੀਟੀਸੀ ਨੈਟਵਰਕ ਨੇ ਹਰ ਤਰਾਂ ਦੇ ਰਿਯਲ੍ਟੀ ਸ਼ੋਅ ਸ਼ੁਰੂ ਕਿੱਤੇ, ਭਾਵੇਂ ਫਿਰ ਉਹ ਕਾਮੇਡੀ ਹੋਵੇ, ਜਾਂ ਪੰਜਾਬ ਦੀ ਸੁੰਦਰਤਾ ਨੂੰ ਸਾਰੀ ਦੁਨੀਆ ਦੇ ਸਾਹਮਣੇ ਲੈ ਕੇ ਆਉਂਦਾ Miss PTC Punjabi ਹੋਵੇ, ਜਾਂ ਪੰਜਾਬ ਦੀ ਜਵਾਨੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਚਲਦਾ Mr. Punjab ਹੋਵੇ, ਜਾਂ ਪੰਜਾਬੀ ਖਾਣੇ ਨੂੰ ਪ੍ਰੋਮੋਟ ਕਰਦਾ ਪੰਜਾਬ ਦੇ ਸੁਪਰ ਸ਼ੇਫ ਹੋਵੇ ਜਾਂ ਫਿਰ ਵੱਡਿਆ ਨੂੰ ਤੇ ਬੱਚਿਆਂ ਨੂੰ ਸੁਨਹਿਰੀ ਮੌਕਾ ਦਿੰਦਾ ਵੋਇਸ ਆਫ਼ ਪੰਜਾਬ ਤੇ ਵੋਇਸ ਆਫ਼ ਪੰਜਾਬ ਛੋਟਾ ਚੈਂਪ VOPCC ਹੋਵੇ | ਪੀਟੀਸੀ ਨੈੱਟਵਰਕ ਨੇ ਹਮੇਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੱਗੇ ਲੈ ਕੇ ਆਉਣ ਦਾ ਨਵਾਂ ਕਦਮ ਵਧਾਇਆ ਹੈ | ਇਸ ਦੇ ਅਲੱਗ ਅਲੱਗ ਰਿਯਲਿਟੀ ਸ਼ੋਅ ਨੇ ਬੇਸ਼ੁਮਾਰ ਟੈਲੇੰਟ ਪੰਜਾਬੀਆਂ ਦੀ ਝੋਲੀ ਪਾਇਆ ਹੈ |

ਹੁਣ ਪੀਟੀਸੀ ਪੰਜਾਬੀ ਇਕ ਵਾਰ ਫਿਰ ਲੈ ਕੇ ਆ ਰਿਹਾ ਹੈ ਵੋਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 5 | 4 ਜੂਨ ਦਿਨ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹੈ ਵੋਇਸ ਆਫ਼ ਪੰਜਾਬ ਛੋੱਟਾ ਚੈਂਪ VOPCC ਦਾ ਨਵਾਂ ਸੀਜ਼ਨ, ਸੀਜ਼ਨ 5 ਜਿਸਨੂੰ ਜੱਜ ਕਰਨਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਨੇ-ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ, ਮਸ਼ਹੂਰ ਗਾਇਕਾ ਮਿਸ ਪੂਜਾ ਅਤੇ ਸੁਰਾਂ ਦੇ ਬਾਦਸ਼ਾਹ ਕੰਠ ਕਲੇਰ ਅਤੇ ਇੰਦਰਜੀਤ ਨਿੱਕੂ | ਫਿਰ ਵੇਖਣਾ ਨਾ ਭੁਲਣਾ ਸੋਮਵਾਰ ਤੋਂ ਵੀਰਵਾਰ ਰਾਤ 8:30 ਵਜੇ ਪੀਟੀਸੀ ਪੰਜਾਬੀ ਛੋੱਟਾ ਚੈਂਪ VOPCC ਦਾ ਨਵਾਂ ਸੀਜ਼ਨ - ਸੀਜ਼ਨ ੫ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network