‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਦੇਖੋ ਰਾਹੁਲ ਵਰਮਾ ਦਾ ਸੰਗੀਤਕ ਸਫ਼ਰ

Written by  Rupinder Kaler   |  February 03rd 2020 12:43 PM  |  Updated: February 03rd 2020 12:44 PM

‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਦੇਖੋ ਰਾਹੁਲ ਵਰਮਾ ਦਾ ਸੰਗੀਤਕ ਸਫ਼ਰ

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗਰੈਂਡ ਫਿਨਾਲੇ ਵਿੱਚ 6 ਪ੍ਰਤੀਭਾਗੀ ਪਹੁੰਚੇ ਹਨ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗਰੈਂਡ ਫਿਨਾਲੇ ਵਿੱਚ ਜਿਨ੍ਹਾਂ ਪ੍ਰਤੀਭਾਗੀਆਂ ਦੀ ਚੋਣ ਹੋਈ ਹੈ, ਉਹਨਾਂ ਵਿੱਚ ਸੰਨੀ, ਅਨੂੰ, ਅਭਿਜੀਤ, ਸੋਨੀ, ਗੁਰਸੇਵਕ ਤੇ ਰਾਹੁਲ ਸ਼ਾਮਿਲ ਹਨ। ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗਰੈਂਡ ਫ਼ਿਨਾਲੇ ਵਿੱਚ ਪਹੁੰਚਣ ਲਈ ਇਹਨਾਂ ਪ੍ਰਤੀਭਾਗੀਆਂ ਨੇ ਬਹੁਤ ਹੀ ਮਿਹਨਤ ਕੀਤੀ ਹੈ । ਪਰ ਇਹਨਾਂ ਵਿੱਚੋਂ ਕਿਸੇ ਇੱਕ ਦੇ ਸਿਰ ’ਤੇ ਹੀ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਤਾਜ਼ ਸੱਜੇਗਾ ।

ਸੰਗੀਤ ਦੇ ਇਸ ਮਹਾ ਮੁਕਾਬਲੇ ਦੇ ਇਸ ਪੜਾਅ ਵਿੱਚ ਪਹੁੰਚਣ ਲਈ ਰਾਹੁਲ ਵਰਮਾ ਨੇ ਵੀ ਬਹੁਤ ਹੀ ਮਿਹਨਤ ਕੀਤੀ ਹੈ, ਤੇ ਉਸ ਦਾ ਇਹ ਸੰਗੀਤਕ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਇਸ ਨੂੰ ਬਿਆਨ ਕਰਨ ਲਈ ਅੱਜ ਯਾਨੀ 3 ਫਰਵਰੀ ਨੂੰ ਖ਼ਾਸ ਐਪੀਸੋਡ ਦਿਖਾਇਆ ਜਾ ਰਿਹਾ ਹੈ ।  ਸੋ ਇਸ ਸੰਗੀਤਮਈ ਸ਼ਾਮ ਦਾ ਹਿੱਸਾ ਬਣਨ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਸੋਮਵਾਰ ਤੋਂ ਵੀਰਵਾਰ ਰਾਤ 7 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network