ਊਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ ਵਿਚਾਲੇ ਛਿੜੀ ਜੰਗ, ਅਦਾਕਾਰਾ ਨੇ ਕਿਹਾ ਛੋਟੂ ਭਈਆ ਨੂੰ ਸਿਰਫ਼ ਬੈਟ ਬਾਲ….

written by Shaminder | August 13, 2022

ਊਰਵਸ਼ੀ ਰੌਤੇਲਾ (Uravsahi Rautela) ਅਤੇ ਰਿਸ਼ਭ ਪੰਤ ਵਿਚਾਲੇ ਸੋਸ਼ਲ ਮੀਡੀਆ ‘ਤੇ ਬਹਿਸ ਲਗਾਤਾਰ ਜਾਰੀ ਹੈ । ਦੋਵੇਂ ਇੱਕ ਦੂਜੇ ਨੂੰ ਰਿਪਲਾਈ ਕਰਦੇ ਹੋਏ ਨਜ਼ਰ ਆ ਰਹੇ ਹਨ । ਇਹ ਵਿਵਾਦ ਉਦੋਂ ਛਿੜ ਗਿਆ ਜਦੋਂ ਰਿਸ਼ਭ ਪੰਤ ਨੇ ਕਿਸੇ ਦਾ ਨਾਮ ਲਏ ਬਗੈਰ ਊਰਵਸ਼ੀ ‘ਤੇ ਨਿਸ਼ਾਨਾ ਸਾਧਿਆ ਸੀ । ਜਿਸ ਤੋਂ ਬਾਅਦ ਊਰਵਸ਼ੀ ਰੌਤੇਲਾ ਭਲਾ ਕਿੱਥੇ ਚੁੱਪ ਬੈਠਣ ਵਾਲੀ ਸੀ ।

Urvashi Rautela image From instagram

ਹੋਰ ਪੜ੍ਹੋ : ਮਸ਼ਹੂਰ ਲੇਖਕ ਸਲਮਾਨ ਰੁਸ਼ਦੀ ‘ਤੇ ਹੋਏ ਹਮਲੇ ਦੀ ਬਾਲੀਵੁੱਡ ਕਲਾਕਾਰਾਂ ਨੇ ਵੀ ਕੀਤੀ ਨਿਖੇਧੀ,ਨਿਊਯਾਰਕ ‘ਚ ਚਾਕੂ ਨਾਲ ਕੀਤਾ ਗਿਆ ਹਮਲਾ

ਊਰਵਸ਼ੀ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਸ ਨੇ ਰਿਸ਼ਭ ਪੰਤ ਨੂੰ ਹੀ ਇਹ ਸਭ ਕੁਝ ਆਖਿਆ ਹੈ ਉਸ ਨੇ ਵੀ ਜਵਾਬ ਦਿੰਦਿਆਂ ਕਿਹਾ ਕਿ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਕਿ ‘ਛੋਟੂ ਭਈਆ ਨੂੰ ਸਿਰਫ ਬੈਟ-ਬਾਲ ਖੇਡਣਾ ਚਾਹੀਦਾ ਹੈ। ਮੈਂ ਕੋਈ ਮੁੰਨੀ ਨਹੀਂ ਜੋ ਬਦਨਾਮ ਹੋ ਜਾਵਾਂਗੀ, ਉਹ ਵੀ ਕਿੱਡੋ ਡਾਰਲਿੰਗ ਤੇਰੇ ਲਈ। ਅਦਾਕਾਰਾ ਨੇ ਅੱਗੇ ਲਿਖਿਆ ਹੈ ਕਿ ਹੈਪੀ ਰਕਸ਼ਾਬੰਧਨ।

urvashi Rautela image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਾਲਜ ਦੀਆਂ ਤਸਵੀਰਾਂ ਵਾਇਰਲ, ਦੋਸਤਾਂ ਨਾਲ ਮਸਤੀ ਕਰਦਾ ਆਇਆ ਨਜ਼ਰ

ਆਰਪੀ ਛੋਟੂ ਭਈਆ। ਅਦਾਕਾਰਾ ਨੇ ਅੱਗੇ ਲਿਖਿਆ ਹੈ ਕਿ ਕਿਸੇ ਵੀ ਸ਼ਾਂਤ ਲੜਕੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ’।ਮੀਡੀਆ ਰਿਪੋਟਸ ਮੁਤਾਬਕ ਊਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ 2018  ‘ਚ ਰਿਲੇਸ਼ਨਸ਼ਿਪ ‘ਚ ਸਨ । ਪਰ ਬਾਅਦ ‘ਚ ਦੋਵਾਂ ਨੇ ਇੱਕ ਦੂਜੇ ਨੂੰ ਬਲੌਕ ਕਰ ਦਿੱਤਾ ਅਤੇ ਦੂਰੀ ਬਣਾ ਲਈ ਸੀ ।

Urvashi Rautela

ਊਰਵਸ਼ੀ ਰੌਤੇਲਾ ਅਕਸਰ ਸੁਰਖੀਆਂ ‘ਚ ਰਹਿੰਦੀ ਹੈ । ਕਦੇ ਆਪਣੀਆਂ ਮਹਿੰਗੀਆਂ ਡਰੈੱਸਾਂ ਅਤੇ ਲਾਈਫ ਸਟਾਈਲ ਨੂੰ ਲੈ ਕੇ ਅਤੇ ਕਦੇ ਸਮਾਜ ਸੇਵਾ ਦੇ ਆਪਣੇ ਕੰਮਾਂ ਨੂੰ ਲੈ ਕੇ । ਪਰ ਇਸ ਵਾਰ ਰਿਸ਼ਵ ਪੰਤ ਦੇ ਨਾਲ ਵਿਵਾਦ ਨੂੰ ਲੈ ਕੇ ਉਹ ਖੂਬ ਸੁਰਖੀਆਂ ਵਟੋਰ ਰਹੀ ਹੈ ।

 

View this post on Instagram

 

A post shared by Urvashi Rautela (@urvashirautela)

You may also like