ਇਹ ਹਨ ਬਾਲੀਵੁੱਡ ਦੇ ਸੁੱਖੀ ,ਅੱਠ ਸਾਲ ਦੀ ਉਮਰ 'ਚ ਗਾਇਆ ਸੀ ਗੀਤ
ਸੁਖਵਿੰਦਰ ਸਿੰਘ ਇੱਕ ਅਜਿਹਾ ਨਾਂਅ ਜਿਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ । ਬਾਲੀਵੁੱਡ ਦਾ ਇਹ ਪਲੇਬੈਕ ਸਿੰਗਰ ਨੂੰ ਕਈ ਅਵਾਰਡਾਂ ਨਾਲ ਨਵਾਜ਼ਿਆ ਜਾ ਚੁੱਕਿਆ ਹੈ । 1999 'ਚ ਉਨ੍ਹਾਂ ਨੂੰ ਫਿਲਮ ਫੇਅਰ ਅਵਾਰਡ ਸਮਾਰੋਹ 'ਚ ਪਲੇਬੈਕ ਸਿੰਗਰ ਦਾ ਅਵਾਰਡ ਜਿੱਤਿਆ । ਪੰਜਾਬ ਦੇ ਇਸ ਪੁੱਤਰ ਨੇ ਬਾਲੀਵੁੱਡ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ ।
ਹੋਰ ਵੇਖੋ : ਗੈਰੀ ਸੰਧੂ ਦੇ ਸੈਡ ਸੌਂਗ ਦਾ ਜੈਸਮੀਨ ਸੈਂਡਲਾਸ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡਿਓ
ਉਹ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਹਨ । ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਅੱਠ ਸਾਲ ਦੀ ਉਮਰ 'ਚ ਉਨ੍ਹਾਂ ਨੇ ਦੂਰਦਰਸ਼ਨ 'ਤੇ ਗੀਤ ਗਾਇਆ ਸੀ । ਉਨ੍ਹਾਂ ਨੇ ਪੰਜਾਬੀ ਐਲਬਮ 'ਮੁੰਡਾ ਸਾਊਥਹਾਲ ਦਾ' ਵੀ ਕੱਢੀ ।ਜਿਸ ਤੋਂ ਬਾਅਦ ਉਹ ਜਲਦ ਹੀ ਲਕਸ਼ਮੀ ਕਾਂਤ ਪਿਆਰੇ ਲਾਲ ਦੀ ਮੰਡਲੀ 'ਚ ਸ਼ਾਮਿਲ ਹੋ ਗਏ ਅਤੇ ਸੰਗੀਤ ਸੰਯੋਜਕ ਬਣ ਗਏ ।
ਹੋਰ ਵੇਖੋ : ਨੀਰੂ ਬਾਜਵਾ ਨੂੰ ਇਹ ਗੀਤ ਹੈ ਬੇਹੱਦ ਪਸੰਦ ,ਆਪਣੇ ਪਸੰਦੀਦਾ ਗੀਤ ‘ਤੇ ਨੀਰੂ ਕਰ ਰਹੀ ਡਾਂਸ ,ਵੇਖੋ ਵੀਡਿਓ
ਹਿੰਦੀ ਫਿਲਮਾਂ 'ਚ ਉਨ੍ਹਾਂ ਨੇ ਆਜਾ ਸਨਮ ,ਛਈਆ –ਛਈਆ ,ਦਾਗ ,ਜਾਨਵਰ ,ਚੱਕ ਦੇ ਇੰਡੀਆ ਸਣੇ ਕਈ ਫਿਲਮਾਂ 'ਚ ਗੀਤ ਗਾਏ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ । ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ।
'ਅੱਜ ਕੌਣ ਪ੍ਰਾਹੁਣਾ ਆਇਆ',ਮੱਖਣਾ ਸਣੇ ਹੋਰ ਕਈ ਹਿੱਟ ਗੀਤ ਗਾਏ । ਬਾਲੀਵੁੱਡ ਦੇ ਇਸ ਗਾਇਕ ਦੇ ਕਈ ਗੀਤ ਏਨੇ ਮਕਬੂਲ ਨੇ ਕਿ ਅੱਜ ਵੀ ਇਹ ਗੀਤ ਬੱਚੇ ਬੱਚੇ ਦੀ ਜ਼ੁਬਾਨ 'ਤੇ ਨੇ ।