ਮਹਿੰਦੀ ਸੈਰੇਮਨੀ ਵਿਚ ਅਨਿਲ ਕਪੂਰ ਦਾ ਡਾਂਸ ਵੀਡੀਓ ਵਾਇਰਲ, ਸੋਨਮ ਕਪੂਰ ਨੇ ਵੀ ਪਾਈਆਂ ਧਮਾਲਾਂ

Written by  Gourav Kochhar   |  May 07th 2018 06:25 AM  |  Updated: May 07th 2018 06:25 AM

ਮਹਿੰਦੀ ਸੈਰੇਮਨੀ ਵਿਚ ਅਨਿਲ ਕਪੂਰ ਦਾ ਡਾਂਸ ਵੀਡੀਓ ਵਾਇਰਲ, ਸੋਨਮ ਕਪੂਰ ਨੇ ਵੀ ਪਾਈਆਂ ਧਮਾਲਾਂ

ਸ਼ਨੀਵਾਰ ਨੂੰ ਸੋਨਮ ਨੇ ਆਪਣੇ ਹੱਥਾਂ 'ਚ ਆਨੰਦ ਦੇ ਨਾਂ ਦੀ ਮਹਿੰਦੀ ਲਗਾਈ। ਇਸ ਫੰਕਸ਼ਨ 'ਚ ਉਨ੍ਹਾਂ ਦਾ ਪੂਰਾ ਖਾਨਦਾਨ ਨਜ਼ਰ ਆਇਆ। ਇਸ ਦੇ ਨਾਲ ਹੀ ਬਾਲੀਵੁੱਡ ਦੇ ਕਈ ਸੈਲੇਬਸ ਵੀ ਇਸ ਦਾ ਹਿੱਸਾ ਬਣੇ। ਸੋਨਮ ਨੇ ਹੋਣ ਵਾਲੇ ਪਤੀ ਆਨੰਦ ਆਹੂਜਾ ਨਾਲ ਰੱਜ ਕੇ ਡਾਂਸ ਕੀਤਾ। ਸੋਨਮ ਦਾ ਇਹ ਡਾਂਸ ਵੀਡੀਓ ਕਾਫੀ ਵਾਇਰਲ ਹੋ ਗਿਆ ਹੈ। ਸੋਨਮ Sonam Kapoor ਨੇ ਮਹਿੰਦੀ ਦੇ ਖਾਸ ਮੌਕੇ 'ਤੇ ਪੀਚ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ।

ਉੱਥੇ ਆਨੰਦ ਵੀ ਪੀਚ ਕਲਰ ਦੇ ਆਊਟਫਿੱਟ 'ਚ ਨਜ਼ਰ ਆਏ। ਕਪੂਰ ਖਾਨਦਾਨ ਦੇ ਹਰ ਮੈਂਬਰ ਨੇ ਇਵੈਂਟ ਨੂੰ ਖੂਬ ਇਨਜੁਆਏ ਕੀਤਾ। ਇੰਟਰਨੈੱਟ 'ਤੇ ਕਈ ਵੀਡੀਓਜ਼ ਵਾਇਪਲ ਹੋ ਰਹੀਆਂ ਹਨ।

ਸੋਨਮ ਕਪੂਰ Sonam Kapoor ਦੀ ਮਹਿੰਦੀ 'ਚ ਸ਼ਨਾਇਆ ਕਪੂਰ, ਖੁਸ਼ੀ ਕਪੂਰ, ਜਾਹਨਵੀ ਕਪੂਰ ਅਤੇ ਅੰਸ਼ੁਲਾ ਕਪੂਰ ਇਕੋਂ ਫ੍ਰੇਮ 'ਚ ਨਜ਼ਰ ਆਈਆਂ। ਤਸਵੀਰ 'ਚ ਇਨ੍ਹਾਂ ਭੈਣਾਂ ਦੀ ਬਾਂਡਿੰਗ ਦੇਖਣਯੋਗ ਰਹੀ।

ਅੰਸ਼ੁਲਾ ਨਾਲ ਜਾਹਨਵੀ-ਖੁਸ਼ੀ ਦੇ ਰਿਸ਼ਤੇ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੋਏ ਹਨ। ਇਨ੍ਹਾਂ ਤੋਂ ਇਲਾਵਾ ਬੇਟੀ ਦੇ ਵਿਆਹ 'ਚ ਪਿਤਾ ਅਨਿਲ ਕਪੂਰ ਵੀ ਡਾਂਸ ਕਰਦੇ ਨਜ਼ਰ ਆਏ।

sonam kapoor

ਸੋਸ਼ਲ ਮੀਡੀਆ 'ਤੇ ਅਨਿਲ ਕਪੂਰ ਦਾ ਮੀਕਾ ਸਿੰਘ ਦੇ ਗੀਤ Mika Singh 'ਤੂੰ ਮੇਰਾ ਹੀਰੋ' 'ਤੇ ਡਾਂਸ ਕਰਦੇ ਹੋਏ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਪਾਰਟੀ 'ਚ ਉਨ੍ਹਾਂ ਦੀ ਭੈਣ ਰੀਆ ਕਪੂਰ 'ਗੁੜ ਨਾਲੋਂ ਇਸ਼ਕ ਮਿੱਠਾ' 'ਤੇ ਨੱਚਦੀ ਦਿਖੀ। ਜ਼ਿਕਰਯੋਗ ਹੈ ਕਿ ਅੱਜ ਸੋਨਮ ਕਪੂਰ Sonam Kapoor ਦਾ ਸੰਗੀਤ ਫੰਕਸ਼ਨ ਹੈ, ਜਿਸ 'ਚ ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਦੋਸਤ ਡਾਂਸ ਪਰਫਾਰਮੈਂਸ ਦੇਣਗੇ। ਇਸ ਤੋਂ ਬਾਅਦ 8 ਮਈ ਨੂੰ ਅਦਾਕਾਰਾ ਦਾ ਵਿਆਹ ਹੋਵੇਗਾ।

sonam kapoor card


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network