ਗੱਭਰੂਆਂ ਦਾ ਹੁਨਰ ਦੇਖ ਕੇ ਬੱਬਲ ਰਾਏ ਵੀ ਰਹਿ ਗਏ ਦੰਗ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ‘ਹੁਨਰ ਪੰਜਾਬ ਦਾ’

Written by  Lajwinder kaur   |  September 01st 2020 03:52 PM  |  Updated: September 01st 2020 04:25 PM

ਗੱਭਰੂਆਂ ਦਾ ਹੁਨਰ ਦੇਖ ਕੇ ਬੱਬਲ ਰਾਏ ਵੀ ਰਹਿ ਗਏ ਦੰਗ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ‘ਹੁਨਰ ਪੰਜਾਬ ਦਾ’

ਪੀਟੀਸੀ ਨੈੱਟਵਰਕ ਹਰ ਵਾਰ ਪੰਜਾਬੀਅਤ ਤੇ ਪੰਜਾਬੀਆਂ ਨੂੰ ਅੱਗੇ ਵਧਾਉਣ ਦੇ ਲਈ ਨਵੇਂ ਤੇ ਵੱਖਰੇ ਉਪਰਾਲੇ ਕਰਦਾ ਰਹਿੰਦਾ ਹੈ । ਜਿਸ ਦੇ ਚੱਲਦੇ ਰਿਆਲਟੀ ਸ਼ੋਅ ਹੁਨਰ ਪੰਜਾਬ ਦਾ ਚੱਲ ਰਿਹਾ ਹੈ । ਇਸ ਸ਼ੋਅ ‘ਚ ਪ੍ਰਤੀਭਾਗੀ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਨੇ । ਇਸ ਸ਼ੋਅ ‘ਚ ਹਰ ਰੋਜ਼ ਪ੍ਰਤੀਭਾਗੀ ਇੱਕ ਤੋਂ ਇੱਕ ਟੈਲੇਂਟ ਦਾ ਪ੍ਰਦਰਸ਼ਨ ਕਰ ਰਹੇ ਨੇ ਅਤੇ ਇਨ੍ਹਾਂ ਦਾ ਟੈਲੇਂਟ ਸਭ ਨੂੰ ਹੈਰਾਨ ਕਰ ਰਿਹਾ ਹੈ ।

ਸ਼ੋਅ ਦੇ ਪ੍ਰੋਮੋ ‘ਚ ਦੇਖ ਸਕਦੇ ਹੋ ਬੱਬਲ ਰਾਏ ਪੰਜਾਬੀ ਗੱਭਰੂਆਂ ਦਾ ਹੁਨਰ ਦੇਖਕੇ ਹੈਰਾਨ ਰਹਿ ਗਏ । ਇਸ ਹਫ਼ਤੇ ਸ਼ੋਅ ਦੇ ਜੱਜ ਸਾਰਾ ਗੁਰਪਾਲ, ਜਸਵਿੰਦਰ ਭੱਲਾ ਅਤੇ ਬੱਬਲ ਰਾਏ ਇਨ੍ਹਾਂ ਦੇ ਟੈਲੇਂਟ ਨੂੰ ਪਰਖਦੇ ਹੋਏ ਦਿਖਾਈ ਦੇਣਗੇ ।

ਇਸ ਸ਼ੋਅ ਨੂੰ ਜਿੱਤਣ ਵਾਲੇ ਪ੍ਰਤੀਭਾਗੀ ਨੂੰ ਇਨਾਮ ‘ਚ 10 ਲੱਖ ਰੁਪਏ ਦੀ ਰਾਸ਼ੀ ਮਿਲੇਗੀ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾ ਰਿਹਾ ਹੈ । ਤੁਸੀਂ ਵੀ ਪੰਜਾਬ ਦੇ ਇਨ੍ਹਾਂ ਹੁਨਰਬਾਜ਼ਾਂ ਦਾ ਹੁਨਰ ਵੇਖਣਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ‘ਹੁਨਰ ਪੰਜਾਬ ਦਾ’ ਅੱਜ ਰਾਤ 8:15 ਵਜੇ । ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ ।

hunar punjab da


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network