ਮਿਸਟਰ  ਪੰਜਾਬ 2018 ਬਣਨ ਲਈ ਨੌਜਵਾਨ ਕਰ ਰਹੇ ਮਿਹਨਤ 

Written by  Shaminder   |  September 20th 2018 08:02 AM  |  Updated: October 24th 2018 06:12 PM

ਮਿਸਟਰ  ਪੰਜਾਬ 2018 ਬਣਨ ਲਈ ਨੌਜਵਾਨ ਕਰ ਰਹੇ ਮਿਹਨਤ 

ਮਿਸਟਰ  ਪੰਜਾਬ 2018 ਲਈ ਪੰਜਾਬ ਦੇ ਨੌਜਵਾਨਾਂ ਨੇ ਆਪਣਾ ਹੁਨਰ ਵਿਖਾਉਣ 'ਚ ਕੋਈ ਵੀ ਕਸਰ ਨਹੀਂ ਛੱਡੀ ਹੈ । ਆਪਣੇ ਹੁਨਰ ਨੂੰ ਵਿਖਾਉਣ ਲਈ ਇਹ ਨੌਜਵਾਨ ਸਖਤ ਮਿਹਨਤ ਕਰ ਰਹੇ ਨੇ । ਅੱਜ ਇਨ੍ਹਾਂ ਨੌਜਵਾਨਾਂ ਦੀ ਰਿਹਰਸਲ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ । ਜਿਸ ਨੂੰ ਤੁਸੀਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਮਿਸਟਰ  ਪੰਜਾਬ 2018 ਦਾ ਮੁਕਾਬਲਾ ਏਨਾ ਸੁਖਾਲਾ ਨਹੀਂ ਕਿਉਂਕਿ ਇਸ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ । ਇਸ ਵਿੱਚ ਸੂਰਤ ਹੀ ਨਹੀਂ ,ਬਲਕਿ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ,ਜਨਰਲ ਨਾਲੇਜ ਅਤੇ ਸੱਭਿਆਚਾਰ ਨਾਲ ਸਬੰਧਤ ਕੁਝ ਸਵਾਲ ਵੀ ਹੁੰਦੇ ਨੇ ।

ਹੋਰ ਵੇਖੋ : 24 ਸਤੰਬਰ ਤੋਂ ਪੀਟੀਸੀ ਪੰਜਾਬੀ ‘ਤੇ ਵੇਖੋ ‘ਮਿਸਟਰ ਪੰਜਾਬ 2018’ ਰਿਏਲਟੀ ਸ਼ੋਅ ਦਾ ਪ੍ਰਸਾਰਣ

ਇਹੀ ਨਹੀਂ ਇੱਕ ਦੋ ਨਹੀਂ ਕਈ ਪੜ੍ਹਾਅ ਚੋਂ ਲੰਘਦੇ ਹੋਏ ਇਹ ਨੌਜਵਾਨ ਆਪਣੀ ਮੰਜ਼ਿਲ ਤੱਕ ਪਹੁੰਚਦੇ ਨੇ । ਇਹ ਤਸਵੀਰਾਂ ਤੁਸੀਂ  ਪਰਦੇ ਦੇ ਪਿੱਛੇ ਹੋ ਰਹੀ ਮਿਹਨਤ ਦੀਆਂ ਨੇ ਕਿ ਕਿਸ ਤਰ੍ਹਾਂ ਇਨ੍ਹਾਂ ਨੌਜਵਾਨਾਂ ਨੂੰ ਲੰਬੀ ਘਾਲਣਾ ਘਾਲਣ ਤੋਂ ਬਾਅਦ ਆਪਣਾ ਮੁਕਾਮ ਹਾਸਲ ਕਰਨਾ ਪੈਂਦਾ ਹੈ । ਕਿਉਂਕਿ ਪਰਦੇ 'ਤੇ ਖੂਬਸੂਰਤ ਅਤੇ ਚਕਾਚੌਂਧ ਦੀ ਇਹ ਦੁਨੀਆ ਤੁਹਾਡੇ ਲਈ ਬਹੁਤ ਅਸਾਨ ਰਸਤਾ ਲੱਗਦੀ ਹੋਵੇਗੀ । ਪਰ ਵੇਖਣ 'ਚ ਜਿੰਨਾ ਅਸਾਨ ਇਹ ਲੱਗਦਾ ਓਨਾ ਹੈ ਨਹੀਂ ।

ਤੁਹਾਨੂੰ ਦੱਸ ਦਈਏ ਕਿ ਪੀਟੀਸੀ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਸਮੇਂ-ਸਮੇਂ 'ਤੇ ਕਈ ਮੁਕਾਬਲੇ ਕਰਵਾਏ ਜਾਂਦੇ ਨੇ ਅਤੇ ਇਨ੍ਹਾਂ ਮੁਕਾਬਲਿਆਂ ਵਿੱਚੋਂ ਅਜਿਹਾ ਹੁਨਰ ਵੀ ਸਾਹਮਣੇ ਆਉਂਦਾ ਹੈ ਜੋ ਅਕਸਰ ਕੋਈ ਪਲੇਟਫਾਰਮ ਨਾ ਮਿਲਣ ਕਰਕੇ ਆਪਣੇ ਹੁਨਰ ਦਾ ਵਿਖਾਵਾ ਕਰਨ ਤੋਂ ਵਾਂਝੇ ਰਹਿ ਜਾਂਦੇ ਨੇ । ਅਜਿਹੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਉਪਰਾਲੇ ਪੀਟੀਸੀ ਵੱਲੋਂ ਕੀਤੇ ਜਾਂਦੇ ਨੇ ਅਤੇ ਹੁਣ ਪੀਟੀਸੀ ਵੱਲੋਂ ਮਿਸਟਰ  ਪੰਜਾਬ 2018 ਦੇ ਆਡੀਸ਼ਨ ਹਾਲ 'ਚ ਹੀ ਮੁਕੰਮਲ ਹੋਏ ਸਨ ਜਿਨ੍ਹਾਂ ਚੋਂ ਜੋ ਨੌਜਵਾਨ ਚੁਣੇ ਗਏ ਹਨ ਉਨ੍ਹਾਂ ਦੇ ਮੁਕਾਬਲੇ ਦਾ ਪ੍ਰਸਾਰਣ ਜਲਦ ਹੀ ਪੀਟੀਸੀ 'ਤੇ ਕੀਤਾ ਜਾ ਰਿਹਾ ਹੈ । ਪਰ ਇਸ ਤੋਂ ਪਹਿਲਾਂ ਇਸ ਮੁਕਾਬਲੇ ਲਈ ਕਿੰਨੀ ਮਿਹਨਤ ਇਨ੍ਹਾਂ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ,ਉਸ ਦੀਆਂ ਇਹ ਤਸਵੀਰਾਂ ਵੇਖੋ । ਕਿਉਂਕਿ ਕੁਝ ਹੀ ਦਿਨਾਂ ਬਾਅਦ ਇਸਦਾ ਪ੍ਰਸਾਰਣ ਤੁਸੀਂ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network