ਦੇਖੋ 7.30 ਵਜੇ 'PTC Punjabi Film Awards 2022' ਦੀ ਸਪੈਸ਼ਲ ਨੋਮੀਨੇਸ਼ਨ

Written by  Lajwinder kaur   |  November 14th 2022 07:12 PM  |  Updated: November 14th 2022 07:17 PM

ਦੇਖੋ 7.30 ਵਜੇ 'PTC Punjabi Film Awards 2022' ਦੀ ਸਪੈਸ਼ਲ ਨੋਮੀਨੇਸ਼ਨ

Nominations Special for 'PTC Punjabi Film Awards 2022': ਬਹੁਤ ਜਲਦ ਆ ਰਿਹਾ ਹੈ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਸ਼ੋਅ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022 । ਇੱਕ ਵਾਰ ਫਿਰ ਤੋਂ ਕਲਾਕਾਰਾਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਦੇ ਲਈ ਸਨਮਾਨਿਤ ਕੀਤਾ ਜਾਵੇਗਾ। ਪੀਟੀਸੀ ਨੈੱਟਵਰਕ ਹਰ ਵਾਰ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ਕਰਦਾ ਹੈ। ਇਸ ਵਾਰ ਵੀ ਇਹ ਅਵਾਰਡ ਪ੍ਰੋਗਰਾਮ ਬਹੁਤ ਹੀ ਖ਼ਾਸ ਹੋਣ ਵਾਲਾ ਹੈ। ਸੋ ਨੋਮੀਨੇਸ਼ਨ ਲਈ ਹੋ ਜਾਵੋ ਤਿਆਰ, ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਨੋਮੀਨੇਸ਼ਨ ਦੀ ਪ੍ਰਕਿਰਿਆ।

ptc film award 2022

ਹੋਰ ਪੜ੍ਹੋ : ਕਿਲੀ ਪਾਲ ਨੇ ਗਾਇਆ ਪੰਜਾਬੀ ਗੀਤ ‘Temporary Pyar’, ਖੁਦ ਗਾਇਕ ਕਾਕਾ ਨੇ ਕਮੈਂਟ ਕਰਕੇ ਦਿੱਤੀ ਅਜਿਹੀ ਪ੍ਰਤੀਕਿਰਿਆ

ptc punjabi

ਸੋ ਅੱਜ 7.30 ਵਜੇ ਨੋਮੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਸਿਰਫ ਪੀਟੀਸੀ ਪੰਜਾਬੀ ਉੱਤੇ। ਸੋ ਤਿਆਰ ਹੋ ਜਾਵੋ ਆਪੋ ਆਪਣੇ ਪਸੰਦੀਦਾ ਕਲਾਕਾਰਾਂ ਦੇ ਲਈ ਵੋਟ ਕਰਨ ਲਈ।ਆਪਣੇ ਪਸੰਦੀਦਾ ਕਲਾਕਾਰ ਨੂੰ ਵੋਟ ਕਰਨ ਲਈ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ।

Download Here: http://onelink.to/shupwt

ptc punjabi award

ਦੱਸ ਦਈਏ ਕੋਰੋਨਾ ਕਾਲ ਵਿੱਚ ਵੀ ਪੀਟੀਸੀ ਨੈੱਟਵਰਕ ਨੇ ਆਨਲਾਈਨ ਅਵਾਰਡ ਪ੍ਰੋਗਰਾਮ ਕਰਵਾ ਕੇ ਇਤਿਹਾਸ ਰੱਚ ਦਿੱਤਾ ਸੀ। ਪੀਟੀਸੀ ਪੰਜਾਬੀ ਆਪਣੇ ਅਵਾਰਡ ਪ੍ਰੋਗਰਾਮ ਰਾਹੀਂ ਹਮੇਸ਼ਾ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ ਨੇ ਅਤੇ ਦਿੰਦੇ ਰਹਿਣਗੇ। ਇਸ ਤੋਂ ਇਲਾਵਾ ਯੁਵਾ ਪੀੜ੍ਹੀ ਲਈ ਵੀ ਕਈ ਰਿਆਲਟੀ ਸ਼ੋਅਜ਼ ਜਿਵੇਂ ਵਾਇਸ ਆਫ ਪੰਜਾਬ, ਮਿਸਟਰ ਪੰਜਾਬ, ਹੁਨਰ ਪੰਜਾਬ ਤੋਂ ਇਲਾਵਾ ਕਈ ਹੋਰ ਸ਼ੋਅਜ਼ ਲੈ ਕੇ ਆਉਂਦੇ ਰਹਿੰਦੇ ਹਨ। ਸੋ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022 ਦੇ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ।

 

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network