ਦੇਸੀ ਅੰਦਾਜ਼ ‘ਚ ਨਜ਼ਰ ਆਈ ਪ੍ਰਿਯੰਕਾ ਚੋਪੜਾ, ਢੋਲ ‘ਤੇ ਪਾਇਆ ਪ੍ਰਿਯੰਕਾ ਨੇ ਸ਼ਾਨਦਾਰ ਭੰਗੜਾ

written by Lajwinder kaur | May 24, 2022

ਇੰਟਰਨੈਸ਼ਨਲ ਸਟਾਰ ਪ੍ਰਿਯੰਕਾ ਚੋਪੜਾ ਵਰਕ ਫਰੰਟ ਤੋਂ ਸਮਾਂ ਕੱਢ ਕੇ ਆਪਣੀ ਨਿੱਜੀ ਜ਼ਿੰਦਗੀ ਦਾ ਆਨੰਦ ਲੈਣਾ ਕਦੇ ਨਹੀਂ ਭੁੱਲਦੀ। Priyanka Chopra ਅਤੇ ਨਿਕ ਜੋਨਸ ਦੋਵੇਂ ਬਹੁਤ ਵਿਅਸਤ ਜ਼ਿੰਦਗੀ ਜੀਅ ਰਹੇ ਹਨ ਪਰ ਇਸ ਦੇ ਬਾਵਜੂਦ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਦਾ ਆਨੰਦ ਲੈਣਾ ਨਹੀਂ ਭੁੱਲਦੇ । ਹਾਲ ਹੀ 'ਚ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਪ੍ਰਿਯੰਕਾ ਦੇਸੀ ਅੰਦਾਜ਼ ‘ਚ ਭੰਗੜਾ ਪਾ ਰਹੀ ਹੈ।

ਹੋਰ ਪੜ੍ਹੋ : ‘Voice Of Punjab Chhota Champ 8’: ਅੰਮ੍ਰਿਤਸਰ ਦੇ ਆਡੀਸ਼ਨ ‘ਚ ਬੱਚਿਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Priyanka

ਪ੍ਰਿਯੰਕਾ ਚੋਪੜਾ ਨੇ ਆਪਣੇ ਲਾਸ ਏਂਜਲਸ ਦੇ ਘਰ 'ਚ ਆਪਣੀ ਮੈਨੇਜਰ ਅੰਜੁਲਾ ਅਚਾਰੀਆ ਨੂੰ ਹੈਰਾਨ ਕਰ ਦਿੱਤਾ। ਪ੍ਰਿਯੰਕਾ ਨੇ ਆਪਣੇ ਮੈਨੇਜਰ ਲਈ ਸਰਪ੍ਰਾਈਜ਼ ਬਰਥਡੇਅ ਪਾਰਟੀ ਦਾ ਆਯੋਜਨ ਕੀਤਾ ਅਤੇ ਇੱਥੇ ਉਨ੍ਹਾਂ ਨੇ ਬਹੁਤ ਹੀ ਦੇਸੀ ਅੰਦਾਜ਼ 'ਚ ਢੋਲ ਦਾ ਪ੍ਰਬੰਧ ਵੀ ਕੀਤਾ। ਪਾਰਟੀ ਦੀ ਇੱਕ ਛੋਟਾ ਜਿਹਾ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਅਸੀਂ ਪ੍ਰਿਯੰਕਾ ਚੋਪੜਾ ਨੂੰ ਢੋਲ ਦੀ ਧੁਨ 'ਤੇ ਭੰਗੜਾ ਪਾਉਂਦੇ ਹੋਏ ਦੇਖ ਸਕਦੇ ਹਾਂ।

Priyanka -anjula

ਵੀਡੀਓ 'ਚ ਪ੍ਰਿਯੰਕਾ ਢੋਲ ਦੀ ਧੁਨ 'ਤੇ ਨੱਚਣ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੀ ਹੈ। ਉਹ ਹੱਥ ਵਿਚ ਕੇਕ ਲੈ ਕੇ ਕਮਰੇ ਵਿਚ ਦਾਖਲ ਹੁੰਦੀ ਹੈ ਅਤੇ ਫਿਰ ਕੇਕ ਨੂੰ ਮੇਜ਼ 'ਤੇ ਰੱਖ ਕੇ ਨੱਚਣਾ ਸ਼ੁਰੂ ਕਰ ਦਿੰਦੀ ਹੈ। ਉਸ ਦੇ ਸਾਹਮਣੇ ਖੜ੍ਹੇ ਨਿਕ ਜੋਨਸ ਥੋੜੇ ਉਲਝੇ ਹੋਏ ਨਜ਼ਰ ਆਏ। ਨਿਕ ਜੋਨਸ ਆਪਣੀ ਪਤਨੀ ਦੇ ਇਸ ਅੰਦਾਜ਼ ਨੂੰ ਬਹੁਤ ਹੀ ਹੈਰਾਨੀ ਦੇ ਨਾਲ ਦੇਖਦੇ ਹੋਏ ਨਜ਼ਰ ਆ ਰਹੇ ਹਨ।

Priyanka -anjula nick

ਪ੍ਰਿਯੰਕਾ ਚੋਪੜਾ ਦਾ ਇਹ ਵੀਡੀਓ ਫੈਨ ਪੇਜ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਹੋਰ ਪੇਜ਼ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ। ਪ੍ਰਿਯੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਚ ਵੀ ਅੰਜੁਲਾ ਅਚਾਰੀਆ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਕੇ ਜਨਮਦਿਨ ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਖੁੱਲੀ ਲਾੜੇ ਦੀ ਪੋਲ, ਸੱਤ ਫੇਰੇ ਲੈਣ ਤੋਂ ਪਹਿਲਾਂ ਡਿੱਗੀ ਵਿੱਗ, ਗੰਜਾ ਪਤੀ ਦੇਖ ਕੇ ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ, ਜਾਣੋ ਮਾਮਲਾ

 

 

View this post on Instagram

 

A post shared by Jerry x Mimi 😍 (@jerryxmimi)

You may also like