‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’; ਆ ਰਿਹਾ ਹੈ 10 ਦਸੰਬਰ ਨੂੰ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ

written by Lajwinder kaur | December 05, 2022 06:55pm

PTC Punjabi Film Awards 2022: ਆ ਰਿਹਾ ਹੈ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’। ਇਸ ਅਵਾਰਡ ਨੂੰ ਲੈ ਕੇ ਕਲਾਕਾਰ ਅਤੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਪੀਟੀਸੀ ਨੈੱਟਵਰਕ ਪੰਜਾਬੀ ਫ਼ਿਲਮ ਉਦਯੋਗ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੇ ਕਲਾਤਮਕ ਅਤੇ ਤਕਨੀਕੀ ਹੁਨਰ ਨੂੰ ਸਨਮਾਨਿਤ ਕਰੇਗਾ।

ਹੋਰ ਪੜ੍ਹੋ : ਟੀਵੀ ਅਦਾਕਾਰਾ ਦੀ ਪ੍ਰੈਗਨੈਂਸੀ ਬਾਰੇ ਪਤਾ ਲੱਗਣ 'ਤੇ ਪਤੀ ਨੇ ਦਿੱਤਾ ਅਜਿਹਾ ਰਿਐਕਸ਼ਨ! ਸਾਂਝਾ ਕੀਤਾ ਵੀਡੀਓ

ਪੀਟੀਸੀ ਨੈੱਟਵਰਕ ਆਨਲਾਈਨ ਅਵਾਰਡ ਸਮਾਰੋਹ ਦੀ ਮੇਜ਼ਬਾਨੀ ਕਰੇਗਾ। ਇਸ ਸਮਾਗਮ ਨੂੰ ਦੁਨੀਆ ਭਰ ਦੇ ਦਰਸ਼ਕਾਂ ਲਈ ਟੀਵੀ ਸਕਰੀਨਾਂ, ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ਅਤੇ ਵੈੱਬਸਾਈਟ 'ਤੇ ਆਨਲਾਈਨ ਪ੍ਰਸਾਰਿਤ ਕੀਤਾ ਜਾਵੇਗਾ।

ਸ਼ੋਅ ਦੀ ਮੇਜ਼ਬਾਨੀ ਅਦਾਕਾਰ ਅਤੇ ਸਭ ਤੋਂ ਪਿਆਰੀ ਜੋੜੀ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਕਰਨਗੇ। ਸ਼ੋਅ 'ਚ ਨਾਮੀ ਕਲਾਕਾਰ ਆਪਣੀ ਕਲਾ ਦੇ ਨਾਲ ਲਗਾਉਣਗੇ ਮਨੋਰੰਜਨ ਦਾ ਤੜਕਾ ਅਤੇ ਹੋਵੇਗੀ ਖੂਬ ਮਸਤੀ। ਪੰਜਾਬੀ ਮਨੋਰੰਜਨ ਜਗਤ ‘ਚ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।

ptc punjabi award

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਦਿੱਗਜ ਅਦਾਕਾਰਾ ਦਿਲਜੀਤ ਕੌਰ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਵਿਸ਼ੇਸ਼ ਸ਼ਰਧਾਂਜਲੀ ਦੇਵੇਗਾ, ਜਿਨ੍ਹਾਂ ਨੇ ਇੰਡਸਟਰੀ ਵਿੱਚ ਸ਼ਾਨਦਾਰ ਛਾਪ ਛੱਡੀ ਹੈ।

ਲਾਈਫਟਾਈਮ ਅਚੀਵਮੈਂਟ ਅਵਾਰਡ ਉਨ੍ਹਾਂ ਅਨੁਭਵੀ ਕਲਾਕਾਰਾਂ ਨੂੰ ਵੀ ਦਿੱਤਾ ਜਾਵੇਗਾ ਜਿਨ੍ਹਾਂ ਨੇ ਪੰਜਾਬੀ ਫ਼ਿਲਮੀ ਉਦਯੋਗ ਵਿੱਚ ਆਪਣੇ ਸ਼ਾਨਦਾਰ ਕੰਮਾਂ ਨਾਲ ਯੋਗਦਾਨ ਪਾਇਆ ਹੈ।

ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2022 ਦਾ ਪ੍ਰੀਮੀਅਰ 10 ਦਸੰਬਰ, 2022 ਨੂੰ ਸ਼ਾਮ 6:45 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ਹੋਵੇਗਾ।

ptc awards

 

 

View this post on Instagram

 

A post shared by PTC Punjabi (@ptcpunjabi)

You may also like