ਪੀਟੀਸੀ ਸ਼ੋਅਕੇਸ ‘ਚ ਮਿਲੋ ‘ਸ਼ਕੁੰਤਲਾ ਦੇਵੀ’ ਦੀ ਸਟਾਰ ਕਾਸਟ ਨੂੰ, ਗੱਲਬਾਤ ਕਰਨਗੇ ਪਾਲੀਵੁੱਡ ਦੀ ਕਿਊਟ ਗਾਇਕਾ ਸੁਨੰਦਾ ਸ਼ਰਮਾ

written by Shaminder | July 31, 2020

ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਬਾਲੀਵੁੱਡ ਦੀ ਹਸੀਨ ਬਾਲਾ ਵਿਦਿਆ ਬਾਲਨ ਦੇ ਨਾਲ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ ਪਾਲੀਵੁੱਡ ਦੀ ਕਿਊਟ ਅਤੇ ਖੂਬਸੂਰਤ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ।ਜੀ ਹਾਂ ਪਾਲੀਵੁੱਡ ਅਤੇ ਪਾਲੀਵੁੱਡ ਦੀ ਇਸ ਜੋੜੀ ਨੂੰ ਤੁਸੀਂ ਪੀਟੀਸੀ ਸ਼ੋਅਕੇਸ ‘ਚ ਵੇਖ ਸਕਦੇ ਹੋ। ਸੁਨੰਦਾ ਸ਼ਰਮਾ ਦਿਨ ਸ਼ੁੱਕਰਵਾਰ, 31 ਜੁਲਾਈ, ਸ਼ਾਮ 4 ਵਜੇ ਨੂੰ ਫ਼ਿਲਮ ਸ਼ਕੁੰਤਲਾ ਦੇਵੀ ਦੀ ਸਟਾਰ ਕਾਸਟ ਦੇ ਨਾਲ ਗੱਲਬਾਤ ਕਰਨਗੇ। https://www.instagram.com/p/CDRLBwch_0k/ ਵਿਦਿਆ ਬਾਲਨ ਅਤੇ ਸਾਨਿਆ ਮਲਹੋਤਰਾ ਸ਼ੋਅ ‘ਚ ਜਿੱਥੇ ਫ਼ਿਲਮ ਨਾਲ ਜੁੜੀਆਂ ਖ਼ਾਸ ਗੱਲਾਂ ਸਾਂਝੀਆਂ ਕਰਨਗੇ । ਇਸ ਦੇ ਨਾਲ ਹੀ ਇਸ ਸ਼ੋਅ ਦਾ ਮੁੜ ਤੋਂ ਪ੍ਰਸਾਰਣ ਕੀਤਾ ਜਾਵੇਗਾ 3 ਅਗਸਤ ਨੂੰ ਸ਼ਾਮ 4 ਵਜੇ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣ ਸਕਦੇ ਹੋ । ਦੱਸ ਦਈਏ ਇਹ ਫ਼ਿਲਮ ਮੈਥਮੈਟਿਕਸ ਜੀਨੀਅਸ ਸ਼ੰਕੁਤਲਾ ਦੇਵੀ ਦੇ ਜੀਵਨ ‘ਤੇ  ਬਣੀ ਹੈ । ਜਿਸ ‘ਚ ਵਿੱਦਿਆ ‘ਸ਼ਕੁੰਤਲਾ ਦੇਵੀ’ ਦਾ ਕਿਰਦਾਰ ਨਿਭਾਇਆ ਹੈ।ਫ਼ਿਲਮ ‘ਚ ਵਿਦਿਆ ਬਾਲਨ ਤੋਂ ਇਲਾਵਾ ਸਾਨਿਆ ਮਲਹੋਤਰਾ ਦਿਖਾਈ ਦੇਣਗੇ ਜੋ ਕਿ ਉਨ੍ਹਾਂ ਦੀ ਧੀ ਦਾ ਰੋਲ ਨਿਭਾ ਰਹੇ ਹਨ ।ਉੱਥੇ ਹੀ ਜੀਸ਼ੂ ਸੇਨ ਗੁਪਤਾ ਅਤੇ ਅਮਤੀ ਸਾਧ ਵੀ ਫ਼ਿਲਮ ਦੇ ਮੁੱਖ ਕਿਰਦਾਰਾਂ ਚੋਂ ਇੱਕ ਹਨ ।  

0 Comments
0

You may also like