ਪੀਟੀਸੀ ਪੰਜਾਬੀ ਦੇ ਪ੍ਰੋਗਰਾਮ ਸ਼ੋਅ ਕੇਸ 'ਚ ਮਿਲੋ ਅਦਾਕਾਰਾ ਤਾਪਸੀ ਪੰਨੂ ਨੂੰ
ਪੀਟੀਸੀ ਸ਼ੋਅ ਕੇਸ 'ਚ ਇਸ ਵਾਰ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਤਾਪਸੀ ਪੰਨੂ ਨਾਲ ਖ਼ਾਸ ਮੁਲਾਕਾਤ ਕਰਵਾਈ ਜਾਵੇਗੀ । ਇਸ ਮੁਲਾਕਾਤ ਦੌਰਾਨ ਉਹ ਆਪਣੀ ਫ਼ਿਲਮ ਬਦਲਾ ਬਾਰੇ ਗੱਲਬਾਤ ਕਰਨਗੇ ।ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ ਨਜ਼ਰ ਆਉਣਗੇ।
ਹੋਰ ਵੇਖੋ:ਰਣਜੀਤ ਬਾਵਾ ਦਾ ਜੱਟ ਸੰਜੇ ਦੱਤ ਗੀਤ ਹੋਇਆ ਰਿਲੀਜ਼,ਵੇਖੋ ਵੀਡੀਓ
https://www.facebook.com/ptcpunjabi/videos/648393108930414/
ਇਹ ਫ਼ਿਲਮ ਦੋ ਜਣਿਆਂ ਦੇ ਪਿਆਰ ਨੂੰ ਦਰਸਾਉਂਦੀ ਹੈ,ਜਿਸ 'ਚ ਬਲੈਕਮੇਲਿੰਗ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਹੀ ਇਸ ਫ਼ਿਲਮ ਦੀ ਕਹਾਣੀ 'ਚ ਟਵਿਸਟ ਆਉਂਦਾ ਹੈ । ਫ਼ਿਲਮ ਤੋਂ ਇਲਾਵਾ ਤਾਪਸੀ ਪੰਨੂ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਵੀ ਸਾਂਝੀਆਂ ਕਰਨਗੇ । ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਪਸੀ ਪੰਨੂ ਬਾਰੇ ਤਾਂ ਵੇਖਣਾ ਨਾਂ ਭੁੱਲਣਾ ।
ptc showcase
ਪੀਟੀਸੀ ਪੰਜਾਬੀ ਦਾ ਪ੍ਰੋਗਰਾਮ ਸ਼ੋਅ ਕੇਸ,7 ਮਾਰਚ,ਦਿਨ ਵੀਰਵਾਰ ਰਾਤ 9 ਵਜੇ । ਸੋ ਮਨੋਰੰਜਨ ਜਗਤ ਨਾਲ ਸਬੰਧਤ ਤੁਸੀਂ ਵੀ ਕੋਈ ਤਾਜ਼ਾ ਅਪਡੇਟਸ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ ।