ਪੰਜਾਬ ਦੇ ਸੁਪਰ ਸ਼ੈੱਫ-5 ਦੇ ਇਸ ਐਪੀਸੋਡ ‘ਚ ਪਟਿਆਲਾ ਦੇ ਜੌਲੀ ਸਿੱਧੂ ਬਨਾਉਣਗੇ ਖ਼ਾਸ ਰੈਸਿਪੀ

Written by  Shaminder   |  May 01st 2020 03:26 PM  |  Updated: May 01st 2020 03:26 PM

ਪੰਜਾਬ ਦੇ ਸੁਪਰ ਸ਼ੈੱਫ-5 ਦੇ ਇਸ ਐਪੀਸੋਡ ‘ਚ ਪਟਿਆਲਾ ਦੇ ਜੌਲੀ ਸਿੱਧੂ ਬਨਾਉਣਗੇ ਖ਼ਾਸ ਰੈਸਿਪੀ

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਸਿਲਸਿਲਾ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ । ਹੁਣ ਤੱਕ ਕਈ ਪ੍ਰਤੀਭਾਗੀ ਇਸ ਸ਼ੋਅ ਦੇ ਜ਼ਰੀਏ ਆਪੋ ਆਪਣੀ ਰੈਸਿਪੀਸ ਦਾ ਕਮਾਲ ਵਿਖਾ ਚੁੱਕੇ ਹਨ । ਅੱਜ ਦੇ ਇਸ ਸ਼ੋਅ ‘ਚ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੌਲੀ ਸਿੱਧੂ ਹੋਰਾਂ ਦੇ ਨਾਲ । ਜੋ ਆਪਣੀ ਰੈਸਿਪੀ ਦੇ ਨਾਲ ਹਾਜ਼ਰ ਹੋਣਗੇ । ਜੀ ਹਾਂ ਇਸ ਸ਼ੋਅ ਦੌਰਾਨ ਉਹ ਸਾਨੂੰ ਬਹੁਤ ਹੀ ਲਜ਼ੀਜ਼ ਪਕਵਾਨ ਬਣਾ ਕੇ ਦਿਖਾਉਣਗੇ ।ਉਹ ਆਪਣੀ ਇਸ ਰੈਸਿਪੀ ਦੇ ਨਾਲ ਸਾਡੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਉਣਗੇ ਜਾਂ ਨਹੀਂ ਇਹ ਤੁਹਾਨੂੰ ਵੇਖਣ ਨੂੰ ਮਿਲੇਗਾ 1 ਮਈ, ਦਿਨ ਸ਼ੁੱਕਰਵਾਰ, ਰਾਤ 9 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ਇਸ ਦੇ ਨਾਲ ਹੀ ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

pdss2 pdss2

ਤੁਸੀਂ ਵੀ ਵੰਨ ਸੁਵੰਨੇ ਖਾਣੇ ਬਨਾਉਣ ਦੇ ਸ਼ੁਕੀਨ ਅਤੇ ਆਪਣੇ ਇਸ ਲਾਕ ਡਾਊਨ ਦੌਰਾਨ ਕੁਝ ਸਿੱਖਣਾ ਚਾਹੁੰਦੇ ਹੋ ਨਵਾਂ ਤਾਂ ਵੇਖਣਾ ਨਾਂ ਭੁੱਲਣਾ ਸਾਡਾ ਇਹ ਸ਼ੋਅ । ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦੇ ਪ੍ਰਤੀਭਾਗੀ ਵੱਲੋਂ ਬਣਾਈ ਜਾਣ ਵਾਲੀ ਇਹ ਨਵੀਂ ਰੈਸਿਪੀ । ਇਸ ਸ਼ੋਅ ‘ਚ ਉਹ ਬੀਟਰੂਟ ਯਾਨੀ ਕਿ ਚੁਕੰਦਰ ਦਾ ਹਲਵਾ ਬਣਾ ਕੇ ਦਿਖਾਉਣਗੇ । ਹੋ ਗਏ ਨਾਂ ਹੈਰਾਨ ਕਿ ਚੁਕੰਦਰ ਦਾ ਹਲਵਾ ਕਿਵੇਂ ਬਣ ਸਕਦਾ ਹੈ।ਸ਼ਾਇਦ ਤੁਸੀਂ ਵੀ ਕਦੇ ਇਸ ਤਰ੍ਹਾਂ ਦੀ ਰੈਸਿਪੀ ਟਰਾਈ ਨਹੀਂ ਕੀਤੀ ਹੋਣੀ ਪਰ ਇਸ ਐਪੀਸੋਡ ਨੂੰ ਵੇਖ ਕੇ ਤੁਸੀਂ ਵੀ ਇਹ ਖ਼ਾਸ ਤਰ੍ਹਾਂ ਦਾ ਹਲਵਾ ਬਨਾਉਣਾ ਸਿੱਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network