ਪੰਜਾਬੀਜ਼ ਦਿਸ ਵੀਕ 'ਚ ਇਸ ਵਾਰ ਕਲਮ ਦੇ ਕਲਾਕਾਰ ਸ਼ਮਸ਼ੇਰ ਸੰਧੂ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਹੋਵੇਗਾ ਖ਼ਾਸ

written by Shaminder | January 04, 2020

ਇਸ ਸਾਲ ਯਾਨੀ ਕਿ 2020 ਦੇ ਪੰਜਾਬੀਜ਼ ਦਿਸ ਵੀਕ ਦੇ ਐਪੀਸੋਡਸ 'ਚ ਅਸੀਂ ਤੁਹਾਨੂੰ ਮਨੋਰੰਜਨ,ਜਾਣਕਾਰੀ ਦਾ ਫੁਲ ਡੋਸ ਮੁਹੱਈਆ ਕਰਵਾਉਂਦੇ ਰਹਾਂਗੇ ।ਇਸ ਸਾਲ ਦੇ ਪਹਿਲਾ ਐਪੀਸੋਡ ਵੀ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਰਹਿਣ ਵਾਲਾ ਹੈ । ਇਸ ਵਾਰ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਕਲਮ ਦੇ ਧਨੀ ਅਤੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਜੀ ਦੇ ਨਾਲ । ਹੋਰ ਵੇਖੋ:ਬੇਹੱਦ ਖ਼ਾਸ ਹੋਵੇਗਾ ਪੰਜਾਬੀਜ਼ ਦਿਸ ਵੀਕ,ਜਾਣਕਾਰੀ ਅਤੇ ਮਨੋਰੰਜਨ ਦਾ ਹੋਵੇਗਾ ਫੁਲ ਡੋਜ਼ https://www.facebook.com/ptcpunjabi/videos/508092583146934/ ਸ਼ਮਸ਼ੇਰ ਸੰਧੂ ਦੇ ਨਾਲ ਉਨ੍ਹਾਂ ਦੇ ਜੀਵਨ ਲੇਖਣੀ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ ਰਹੇ ਅਤੇ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਬਾਰੇ ਵੀ ਗੱਲਬਾਤ ਹੋਵੇਗੀ । ਇਸ ਦੇ ਨਾਲ ਕੌਣ ਬਣਿਆ ਹੈ ਭਾਈਚਾਰਕ ਸਾਂਝ ਦੀ ਮਿਸਾਲ ਇਹ ਵੀ ਦੱਸਿਆ ਜਾਵੇਗਾ । ਇਸ ਤੋਂ ਇਲਾਵਾ 29  ਸਾਲ ਦੇ ਦੀਪਕ ਗਰਗ ਦੀ ਹਰ ਪਾਸੇ ਕਿਉਂ ਹੋ ਰਹੀ ਹੈ ਚਰਚਾ ਅਤੇ ਕਿਉਂ ਮਿਲ ਰਹੀਆਂ ਨੇ ਉਨ੍ਹਾਂ ਨੂੰ ਤਾਰੀਫ਼ਾ ਇਹ ਵੀ ਦੱਸਿਆ ਜਾਵੇਗਾ ।

deepak garg deepak garg
ਸੋ ਤੁਸੀਂ ਵੀ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਇਸ ਪ੍ਰੋਗਰਾਮ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ 5 ਜਨਵਰੀ,ਦਿਨ ਐਤਵਾਰ,ਸਵੇਰੇ 11:30 ਵਜੇ ਕੀਤਾ ਜਾਵੇਗਾ । ਪੀਟੀਸੀ ਪੰਜਾਬੀ ਦੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਵੇਖ ਸਕਦੇ ਹੋ ।

0 Comments
0

You may also like