ਪੀਟੀਸੀ ਪੰਜਾਬੀ ‘ਤੇ ਵੇਖੋ ਵਾਇਸ ਆਫ਼ ਪੰਜਾਬ -11 ਦੇ ਪ੍ਰਤੀਭਾਗੀ ਅਰੁਨ ਕੁਮਾਰ ਅਤੇ ਕੁਸ਼ਾਗਰ ਕਾਲੀਆ ਦਾ ਹੁਣ ਤੱਕ ਦਾ ਸਫ਼ਰ

written by Shaminder | December 16, 2020

ਵਾਇਸ ਆਫ਼ ਪੰਜਾਬ ਸੀਜ਼ਨ -11 ਆਪਣੇ ਅੰਤਿਮ ਪੜਾਅ ਵੱਲ ਅੱਗੇ ਵਧ ਰਿਹਾ ਹੈ । ਵਾਇਸ ਆਫ਼ ਪੰਜਾਬ ਸੀਜ਼ਨ-11 ਦਾ ਗ੍ਰੈਂਡ ਫਿਨਾਲੇ 19 ਦਸੰਬਰ ਨੂੰ ਹੋਣ ਜਾ ਰਿਹਾ ਹੈ । ਜਿਸ ‘ਚ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ । ਇਸ ਦਿਨ ਪਤਾ ਲੱਗ ਜਾਵੇਗਾ ਕਿ ਕਿਸ ਪ੍ਰਤੀਭਾਗੀ ਦੇ ਸਿਰ ‘ਤੇ ਵਾਇਸ ਆਫ਼ ਪੰਜਾਬ ਸੀਜ਼ਨ-11 ਦਾ ਤਾਜ ਸੱਜੇਗਾ । ਇਸ ਤੋਂ ਪਹਿਲਾਂ ਵੱਖ ਵੱਖ ਰਾਊਂਡ ਦੇ ਦੌਰਾਨ ਪ੍ਰਤੀਭਾਗੀਆਂ ਨੇ ਪ੍ਰਫਾਰਮੈਂਸ ਦਿੱਤੀ । vop 11 ਵੱਖ-ਵੱਖ ਪੜਾਅ ਨੂੰ ਪਾਰ ਕਰਦੇ ਹੋਏ ਇਹ ਪ੍ਰਤੀਭਾਗੀ ਇਸ ਪੱਧਰ ‘ਤੇ ਪਹੁੰਚੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਸੁਰਾਂ ਦੇ ਇਸ ਮੁਕਾਬਲੇ ‘ਚ ਕਿਹੜਾ ਪ੍ਰਤੀਭਾਗੀ ਇਸ ਖਿਤਾਬੀ ਮੁਕਾਬਲੇ ‘ਚ ਜੇਤੂ ਹੋਵੇਗਾ। ਸੁਰਾਂ ਦੇ ਇਸ ਮੁਕਾਬਲੇ ‘ਚ ਨਾਮੀ ਗਾਇਕ ਆਪਣੀ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਹੋਰ ਪੜ੍ਹੋ : ਵਾਇਸ ਆਫ਼ ਪੰਜਾਬ ਸੀਜ਼ਨ -11 ‘ਚ ਵੇਖੋ ਕਿਹੜਾ ਪ੍ਰਤੀਭਾਗੀ ਜਿੱਤਦਾ ਹੈ ਜੱਜਾਂ ਦਾ ਦਿਲ
vop -11 ਇਸ ਦੌਰਾਨ ਪ੍ਰਸਿੱਧ ਗਾਇਕ ਮਲਕੀਤ ਸਿੰਘ, ਮਿਸ ਪੂਜਾ ਅਤੇ ਮਿਲਿੰਦ ਗਾਬਾ ਪ੍ਰਫਾਰਮੈਂਸ ਦੇਣਗੇ । ਤੁਸੀਂ ਵੀ ਪੀਟੀਸੀ ਪੰਜਾਬੀ ‘ਤੇ ਇਸ ਖਿਤਾਬੀ ਮੁਕਾਬਲੇ ਦੇ ਗਵਾਹ ਬਣ ਸਕਦੇ ਹੋ । 19 ਦਸੰਬਰ ਦਿਨ ਸ਼ਨਿੱਚਰਵਾਰ, ਸ਼ਾਮ 6:45 ਮਿੰਟ ‘ਤੇ ਸਿਰਫ਼ ਪੀਟੀਸੀ ਪੰਜਾਬੀ ‘ਤੇ । vop11 ਇਸ ਤੋਂ ਪਹਿਲਾਂ ਇਸ ਸ਼ੋਅ ਦੇ ਪ੍ਰਤੀਭਾਗੀ ਕੁਸ਼ਾਗਰ ਕਾਲੀਆ ਅਤੇ ਅਰੁਨ ਕੁਮਾਰ ਦੇ ਹੁਣ ਤੱਕ ਦੇ ਸੰਗੀਤਕ ਸਫ਼ਰ ਨੂੰ ਵਿਖਾਇਆ ਜਾਵੇਗਾ ਅੱਜ ਯਾਨੀ ਕਿ ਦਿਨ ਬੁੱਧਵਾਰ, 16 ਦਸੰਬਰ ਸ਼ਾਮ ਨੂੰ 6:45 ‘ਤੇ ਸਿਰਫ ਪੀਟੀਸੀ ਪੰਜਾਬੀ ‘ਤੇ ।

0 Comments
0

You may also like