ਅੱਜ ਰਾਤ ਮਿਲੋ ‘PTCShowcase’ ‘ਚ ਫ਼ਿਲਮ ‘ਉੱਚਾ ਪਿੰਡ’ ਦੀ ਸਟਾਰ ਕਾਸਟ ਨੂੰ

Written by  Lajwinder kaur   |  September 02nd 2021 12:52 PM  |  Updated: September 02nd 2021 01:03 PM

ਅੱਜ ਰਾਤ ਮਿਲੋ ‘PTCShowcase’ ‘ਚ ਫ਼ਿਲਮ ‘ਉੱਚਾ ਪਿੰਡ’ ਦੀ ਸਟਾਰ ਕਾਸਟ ਨੂੰ

ਪੀਟੀਸੀ ਪੰਜਾਬੀ ‘ਤੇ ਹਰ ਵਾਰ ਤੁਹਾਨੂੰ ਨਵੇਂ ਸੈਲੀਬ੍ਰੇਟੀ ਦੇ ਨਾਲ ਮਿਲਾਇਆ ਜਾਂਦਾ ਹੈ । ਇਸ ਵਾਰ ਤੁਹਾਨੂੰ ਮਿਲਵਾਇਆ ਜਾਵੇਗਾ ਪੰਜਾਬੀ ਫ਼ਿਲਮ ‘ਉੱਚਾ ਪਿੰਡ’Ucha Pind ਦੀ ਸਟਾਰ ਕਾਸਟ ਨੂੰ ।

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੇ ਛੋਟੇ ਪੁੱਤ ਦੇ ਨਾਲ ਸਾਂਝੀ ਕੀਤੀ ਵੀਡੀਓ, ਪਿਓ-ਪੁੱਤ ਏਅਰਪੋਰਟ ਉੱਤੇ ਆਏ ਨਜ਼ਰ

inside image of ucha pind

ਫ਼ਿਲਮ ਦੇ ਮੁੱਖ ਕਿਰਦਾਰ ਐਕਟਰ ਨਵਦੀਪ ਕਲੇਰ (Navdeep Kaler) ਤੇ ਅਦਾਕਾਰਾ ਪੂਨਮ ਸੂਦ (Poonam Sood) ਅਤੇ ਦਿੱਗਜ ਐਕਟਰ ਸਰਦਾਰ ਸੋਹੀ Sardar Sohi ਆਪਣੇ ਪ੍ਰਸ਼ੰਸਕਾਂ ਦੇ ਨਾਲ ਗੱਲਾਂ-ਬਾਤਾਂ ਕਰਦੇ ਹੋਏ ਨਜ਼ਰ ਆਉਣਗੇ। ਸੋ ਦੇਖਣਾ ਨਾ ਭੁੱਲਣਾ ‘PTCShowcase’ ਦਾ ਨਵਾਂ ਐਪੀਸੋਡ ਅੱਜ ਰਾਤ 9ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।

ਹੋਰ ਪੜ੍ਹੋ : ‘ਯਾਰ ਅਣਮੁੱਲੇ ਰਿਟਰਨਜ਼’ ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, ਦੋਸਤੀ ਦੀ ਅਹਿਮੀਅਤ ਨੂੰ ਪੇਸ਼ ਕਰਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of ptc showcase

ਦੱਸ ਦਈਏ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਹਰਜੀਤ ਰਿੱਕੀ ਨੇ। ਸਰਦਾਰ ਸੋਹੀ, ਹੋਬੀ ਧਾਲੀਵਾਲ, ਅਸ਼ੀਸ਼ ਦੁੱਗਲ, ਮੁਕੁਲ ਦੇਵ ਤੇ ਹੋਰ ਬਹੁਤ ਸਾਰੇ ਹੰਢੇ ਹੋਏ ਕਲਾਕਾਰ ਸ਼ਾਮਲ ਹਨ। ਹਰਜੀਤ ਰਿੱਕੀ ਵਲੋਂ ਨਿਰਦੇਸ਼ਤ ਫ਼ਿਲਮ ਨੂੰ ਨਿਊ ਦੀਪ ਐਂਟਰਟੇਨਮੈਂਟ ਤੇ 2 ਆਰ ਪ੍ਰੋਡਕਸ਼ਨਜ਼ ਵਲੋਂ ਨਿਰਮਿਤ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ 03 ਸਤੰਬਰ 2021, ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network