ਪੰਜਾਬੀ ਬੁੱਢੀਆਂ ਵਾਂਗ ਨੱਚਦੀ ਇਹ ਛੋਟੀ ਬੱਚੀ ਛਾਈ ਹੋਈ ਹੈ ਸੋਸ਼ਲ ਮੀਡੀਆ ‘ਤੇ, ਦੇਖੋ ਵਾਇਰਲ ਵੀਡੀਓ

written by Lajwinder kaur | August 14, 2019

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਰਾਹੀਂ ਹਰ ਕੋਈ ਆਪਣੀ ਪ੍ਰਤਿਭਾ ਨੂੰ ਜੱਗ ਜ਼ਾਹਿਰ ਕਰ ਸਕਦਾ ਹੈ। ਹਰ ਰੋਜ਼ ਕੋਈ ਨਾ ਕੋਈ ਵੀਡੀਓ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਅੱਜ ਅਸੀਂ ਅਜਿਹੀ ਵੀਡੀਓ ਨਾਲ ਤੁਹਾਨੂੰ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ। ਜਿਸ ਨੂੰ ਦੇਖਕੇ ਤੁਸੀਂ ਵੀ ਖੁਸ਼ ਹੋ ਜਾਵੋਗੇ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਛੋਟੀ ਬੱਚੀ ਨੱਚਦੀ ਹੋਈ ਨਜ਼ਰ ਆ ਰਹੀ ਹੈ। ਤੁਸੀਂ ਵੀ ਕਹੋਗੇ ਕਿ ਇਸ ‘ਚ ਕੀ ਨਵਾਂ ਹੈ। ਪਰ ਕੁਝ ਕਹਿਣ ਤੋਂ ਪਹਿਲਾਂ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖ ਲਵੋ।

ਹੋਰ ਵੇਖੋ:ਉਮਰ ਦੇ ਇਸ ਪੜ੍ਹਾਅ 'ਤੇ ਇਸ ਬਜ਼ੁਰਗ ਨੇ ਗੁਰਦਾਸ ਮਾਨ ਦੇ ਗਾਣੇ ‘ਬਾਬੇ ਭੰਗੜਾ ਪਾਉਂਦੇ ਨੇ’ ‘ਤੇ ਕਰਵਾਈ ਅੱਤ, ਦੇਖੋ ਵਾਇਰਲ ਵੀਡੀਓ ਇਹ ਵੀਡੀਓ ਇਸ ਲਈ ਖ਼ਾਸ ਹੈ ਕਿਉਂਕਿ ਇਸ ਵੀਡੀਓ ‘ਚ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਹ ਛੋਟੀ ਬੱਚੀ ਪੰਜਾਬੀ ਬਜ਼ੁਰਗ ਬੀਬੀਆਂ ਵਾਂਗ ਨੱਚ ਰਹੀ ਹੈ, ਉਵੇਂ ਹੀ ਸਿਰ ਉੱਤੇ ਚੁੰਨੀ ਲੈ ਕੇ ਤੇ ਕਦੇ ਘੁੰਡ ਕੱਢ ਕੇ ਨੱਚ ਰਹੀ ਹੈ। ਅਕਸਰ ਹੀ ਅਸੀਂ ਪਿੰਡਾਂ ਵਾਲੇ ਵਿਆਹਾਂ ‘ਚ ਜਾਂ ਫੇਰ ਆਪਣੇ ਰਿਸ਼ਤੇਦਾਰਾਂ ਦੇ ਵਿਆਹਾਂ ‘ਚ ਅਜਿਹੀਆਂ ਪੰਜਾਬੀ ਬੁੱਢੀਆਂ ਨੂੰ ਏਦਾਂ ਨੱਚਦੇ ਹੋਏ ਜ਼ਰੂਰ ਦੇਖਿਆ ਹੋਇਆ ਹੈ। ਪਰ ਬਦਲਦੇ ਸਮੇਂ ਨਾਲ ਅਜਿਹਾ ਵਿਰਸਾ ਅਲੋਪ ਹੁੰਦਾ ਜਾ ਰਿਹਾ ਹੈ।
 
View this post on Instagram
 

Hahahahah omg eh Jawak kina sohna nachda ?????Love ur dance nd u also ??Kro check

A post shared by Ranjit Bawa (@ranjitbawa) on

ਇਸ ਛੋਟੀ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ ਦੇ ਗਲਿਆਰਿਆਂ ‘ਚ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਸ਼ੇਅਰ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਓ ਐੱਮ ਜੀ ਇਹ ਜਵਾਕ ਕਿੰਨਾ ਸੋਹਣਾ ਨੱਚਦਾ ਹੈ..ਬਹੁਤ ਸਾਰਾ ਪਿਆਰ ਤੈਨੂੰ ਤੇ ਤੇਰੇ ਡਾਂਸ ਨੂੰ...’ ਦਰਸ਼ਕਾਂ ਵੱਲੋਂ ਇਸ ਪਿਆਰੀ ਜਿਹੀ ਬੱਚੀ ਦੇ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।  

0 Comments
0

You may also like