ਅੱਜ ਰਾਤ ਦੇਖੋ ਵਾਇਸ ਆਫ਼ ਪੰਜਾਬ ਸੀਜ਼ਨ-12 ਦੇ ‘Popular Song Round’, ਐਕਟਰ ਕਰਮਜੀਤ ਅਨਮੋਲ ਦੇ ਨਾਲ  

Written by  Lajwinder kaur   |  December 13th 2021 04:20 PM  |  Updated: December 13th 2021 04:25 PM

ਅੱਜ ਰਾਤ ਦੇਖੋ ਵਾਇਸ ਆਫ਼ ਪੰਜਾਬ ਸੀਜ਼ਨ-12 ਦੇ ‘Popular Song Round’, ਐਕਟਰ ਕਰਮਜੀਤ ਅਨਮੋਲ ਦੇ ਨਾਲ  

ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 12 (Voice of Punjab Season-12) ਜੋ ਕਿ ਏਨੀਂ ਦਿਨੀਂ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ । ਸਾਲ 2010 ਤੋਂ ਸ਼ੁਰੂ ਹੋਇਆ ਟੀਵੀ ਜਗਤ ਦਾ ਇਹ ਰਿਆਲਟੀ ਸ਼ੋਅ ਆਪਣੇ ਕਾਰਵਾਂ ਪੂਰਾ ਕਰਦਾ ਹੋਇਆ ਆਪਣੇ 12ਵੇਂ ਸੀਜ਼ਨ ‘ਚ ਪਹੁੰਚ ਗਿਆ ਹੈ। ਜੀ ਹਾਂ ਸੀਜ਼ਨ 12 ਵੀ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਆਲੀਆ ਭੱਟ ਇਹ ਵੀਡੀਓ, 'POO' ਦੇ ਕਿਰਦਾਰ 'ਚ ਦੇਖ ਕਰੀਨਾ ਕਪੂਰ ਨੇ ਆਲੀਆ ਲਈ ਆਖੀ ਇਹ ਗੱਲ, ਦੇਖੋ ਵੀਡੀਓ

karmjit anmol

ਚੁਣੇ ਹੋਏ ਪ੍ਰਤੀਭਾਗੀ ਆਪਣੇ ਸਫ਼ਰ ਨੂੰ ਜਾਰੀ ਕਰਦੇ ਹੋਏ ਪੜਾਅ ਦਰ ਪੜਾਅ ਅੱਗੇ ਵੱਧ ਰਹੇ ਨੇ। ਅੱਜ ਰਾਤ ਦੇਖੋ ਵਾਇਸ ਆਫ਼ ਪੰਜਾਬ ਸੀਜ਼ਨ-12 ਦੇ ‘Popular Song Round’। ਜਿਸ ਚ ਬਤੌਰ ਸੈਲੀਬ੍ਰੇਟੀ ਗੈਸਟ ਨਜ਼ਰ ਆਉਣਗੇ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਦਿੱਗਜ ਐਕਟਰ ਤੇ ਗਾਇਕ ਕਰਮਜੀਤ ਅਨਮੋਲ। ਜੋ ਪ੍ਰਤੀਭਾਗੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਦੇਸੀ ਕਰਿਊ ਵਾਲੇ ਗੋਲਡੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਾਲਸੀਆਂ ਵੇਚਦੇ-ਵੇਚਦੇ ਮਿਊਜ਼ਿਕ ਇੰਡਸਟਰੀ ‘ਚ ਬਣਾਇਆ ਨਾਂਅ

tonight vop 12

ਸ਼ੋਅ ਦੇ ਜੱਜ ਸਾਹਿਬਾਨ ਯਾਨੀਕਿ ਮਾਸਟਰ ਸਲੀਮ, ਗੁਰਮੀਤ ਸਿੰਘ, ਮੰਨਤ ਨੂਰ ਵੀ ਨਜ਼ਰ ਆਉਣਗੇ। ਸੋ ਦੇਖਣਾ ਨਾ ਭੁੱਲਣਾ ਸੁਰਾਂ ਦੇ ਨਾਲ ਭਰਿਆ ਹੋਇਆ ਨਵਾਂ ਐਪੀਸੋਡ ਸ਼ਾਮੀ 7 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਤੇ। ਦੱਸ ਦਈਏ ਵਾਇਸ ਆਫ਼ ਪੰਜਾਬ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਨਾਮੀ ਗਾਇਕ ਦਿੱਤੇ ਨੇ। ਇਸ ਤੋਂ ਇਲਾਵਾ ਪੀਟੀਸੀ ਚੈਨਲ ਉੱਤੇ ਪੰਜਾਬੀ ਫ਼ਿਲਮਾਂ, ਪੰਜਾਬੀਅਤ ਨੂੰ ਅੱਗੇ ਵਧਾਉਂਦੇ ਹੋਏ ਸ਼ੋਅ ਵੀ ਚਲਾਏ ਜਾਂਦੇ ਨੇ।

 

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network