ਆਰ ਨੇਤ ਤੇ ਸਿੱਧੂ ਮੂਸੇਵਾਲਾ ਨੇ ਕੋਰੋਨਾ ਦੇ ਨਾਲ ਜੰਗ ਲੜ ਰਹੇ ਪੰਜਾਬ ਦੇ ਯੋਧੇ ਡਾਕਟਰ ਦੇ ਜਨਮਦਿਨ ਨੂੰ ਕੁਝ ਇਸ ਤਰ੍ਹਾਂ ਬਣਾਇਆ ਸਪੈਸ਼ਲ, ਦੇਖੋ ਵੀਡੀਓ

written by Lajwinder kaur | April 24, 2020

ਪੂਰੀ ਦੁਨੀਆ ਵਾਂਗ ਪੰਜਾਬ ਵੀ ਕੋਰੋਨਾ ਵਰਗੇ ਖਤਰਨਾਕ ਵਾਇਰਸ ਦੇ ਨਾਲ ਜੰਗ ਲੜ ਰਿਹਾ ਹੈ । ਅਜਿਹੇ ‘ਚ ਪੰਜਾਬ ਪੁਲਿਸ, ਡਾਕਟਰ, ਨਰਸਾਂ, ਸਫਾਈ ਕਰਮਚਾਰੀ, ਮੀਡੀਆ ਕਰਮੀ ਆਪਣੀਆਂ ਸੇਵਾਵਾਂ ਪੂਰੀ ਲਗਨ ਦੇ ਨਾਲ ਨਿਭਾ ਰਹੇ ਨੇ । ਇਸ ਸਮੇਂ ਪੰਜਾਬ ਪੁਲਿਸ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ । ਪੰਜਾਬ ਪੁਲਿਸ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਦੇ ਚਿਹਰੇ ‘ਤੇ ਮੁਸਕਾਨ ਬਿਖੇਰਨ ਦੀ ਕੋਸ਼ਿਸ ਕਰਦੀ ਹੋਈ ਨਜ਼ਰ ਆ ਰਹੀ ਹੈ ।

 
View this post on Instagram
 

( RESPECT )?........ਸਿਵਲ ਹਸਪਤਾਲ ਮਾਨਸਾ ਵਿੱਚ 11 ਕਰੋੜਾਂ ਪੋਜਿਟਿਵ ਵਿਅਕਤੀਆਂ ਦਾ ਇਲਾਜ ਕਰਨ ਵਾਲੇ ਡਾ , ਸੁਨੀਲ ਬਾਂਸਲ MD ਦੇ ਜਨਮਦਿਨ ਮੋਕੇ ਅੱਜ ਮਾਨਸਾ ਪੁਲਿਸ ਮੁੱਖੀ ਡਾ ਨਰਿੰਦਰ ਭਾਰਗਵ ਜੀ ਅਤੇ ਮਾਨਸਾ ਦੇ ਮਸ਼ਹੂਰ ਪੰਜਾਬ ਗਾੲਿਕ r nait ਅਤੇ sidhu moosewala ਜੀ ਵੱਲੋਂ ਉਹਨਾਂ ਦੇ ਘਰ ਜਾ ਕੇ ਜਨਮਦਿਨ ਦਿਆ ਖੁਸ਼ੀਆ ਸਾਂਝੀਆਂ ਕੀਤੀਆਂ ਅਤੇ ਉਹਨਾਂ ਦੇ ਪਰਿਵਾਰ ਦੀ ਹੋਂਸਲਾ ਅਫਜਾਈ ਕੀਤੀ ਕਾਬਿਲ-ਏ-ਗੋਰ ਹੈ ਕਿ ਡਾਕਟਰ ਸੁਨੀਲ ਅਤੇ ਉਹਨਾਂ ਦੀ ਟੀਮ ਦੀ ਮਿਹਨਤ ਸਦਕਾ ਮਾਨਸਾ ਦੇ ਕਰੋਨਾ ਪ੍ਹਭਾਵਿਤ 11 ਵਿੱਚੋਂ 2 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਜਨਮਦਿਨ ਮੁਬਾਰਕ... ( Respect )?.....wmk ? @sidhu_moosewala @official_rnait #sidhu #mankirtaulakh #l #sidhumoosewala #sunanda #photography #singer #pic #punjabiweddings #instarunner #punjabipics #punjabikudia #punjabi_virsa #sardar #punjabi_stars #punjabicouples #punjabiwedding #punjabijodiyan #punjabis #punjabimusic #punjabifashion #punjabicelebrity #modal #punjabimarried #punjabimarriedcouple #punjabimedia #punjabipics #punjabiboys #viral #viralposts #viralteam

A post shared by sidhu ustad (@_sidhu_moosewala_2) on

ਅਜਿਹਾ ਹੀ ਦੇਖਣ ਨੂੰ ਮਿਲਿਆ ਪੰਜਾਬ ਪੁਲਿਸ ਤੇ ਪੰਜਾਬੀ ਗਾਇਕ ਆਰ ਨੇਤ, ਸਿੱਧੂ ਮੂਸੇਵਾਲਾ ਵੱਲੋਂ ਮਾਨਸਾ ਦੇ ਇੱਕ ਡਾਕਟਰ ਦੇ ਜਨਮਦਿਨ ਨੂੰ ਸਪੈਸ਼ਲ ਬਣਾ ਦਿੱਤਾ ਹੈ । ਜੀ ਹਾਂ ਦੋਵੇਂ ਪੰਜਾਬੀ ਗਾਇਕ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਮਿਲਕੇ ਡਾਕਟਰ ਦੇ ਘਰ ਪਹੁੰਚ ‘ਤੇ ਜਮਨਦਿਨ ਦੀਆਂ ਵਧਾਈਆਂ ਦਿੱਤੀਆਂ । ਇਸ ਤੋਂ ਇਲਾਵਾ ਗਾਇਕਾਂ ਨੇ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਦਾ ਇਲਾਜ ਕਰ ਰਹੇ ਇਨ੍ਹਾਂ ਯੋਧੇ ਡਾਕਟਰਾਂ ਦੀ ਤਾਰੀਫ ਵੀ ਕੀਤੀ ਤੇ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਸਭ ਕੁਝ ਜਲਦੀ ਠੀਕ ਹੋ ਜਾਵੇ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਪੀਟੀਸੀ ਨੈੱਟਵਰਕ ਵੀ ਆਪਣੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰ ਰਿਹਾ ਹੈ ਤੇ ਦਰਸ਼ਕਾਂ ਨੂੰ ਇਹੀ ਅਪੀਲ ਕਰ ਰਿਹਾ ਹੈ ਕਿ ਘਰ ‘ਚ ਰਹਿ ਕਿ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖੋ ।

0 Comments
0

You may also like