ਪੀਟੀਸੀ ਪੰਜਾਬੀ ‘ਤੇ ਵੇਖੋ 22 ਨਵੰਬਰ ਤੋਂ ਵਾਇਸ ਆਫ਼ ਪੰਜਾਬ ਸੀਜ਼ਨ-12

Written by  Shaminder   |  November 17th 2021 02:04 PM  |  Updated: November 17th 2021 02:11 PM

ਪੀਟੀਸੀ ਪੰਜਾਬੀ ‘ਤੇ ਵੇਖੋ 22 ਨਵੰਬਰ ਤੋਂ ਵਾਇਸ ਆਫ਼ ਪੰਜਾਬ ਸੀਜ਼ਨ-12

ਵਾਇਸ ਆਫ਼ ਪੰਜਾਬ ਸੀਜ਼ਨ -12 (Voice Of Punjab-12) ਦੀ ਸ਼ੁਰੂਆਤ 22  ਨਵੰਬਰ ਦਿਨ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ ਸੱਤ ਵਜੇ ਕੀਤਾ ਜਾਵੇਗਾ । ਇਸ ਸ਼ੋਅ ‘ਚ ਪੰਜਾਬ ਦੇ ਛੁਪੇ ਹੋਏ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇਗਾ । ਗਾਇਕੀ ‘ਚ ਨਾਂਅ ਚਮਕਾਉਣ ਵਾਲੇ ਗੱਭਰੂ ਅਤੇ ਮੁਟਿਆਰਾਂ ਇਸ ਸ਼ੋਅ ਦੇ ਜ਼ਰੀਏ ਆਪਣੀ ਪ੍ਰਤਿਭਾ ਨੂੰ ਦੁਨੀਆ ਭਰ ‘ਚ ਦਿਖਾਉਣਗੇ ।ਇਸ ਸ਼ੋਅ ‘ਚ ਬਤੌਰ ਜੱਜ ਪੰਜਾਬ ਦੀ ਪ੍ਰਸਿੱਧ ਗਾਇਕਾ ਅਮਰ ਨੂਰੀ, ਗੁਰਮੀਤ ਸਿੰਘ ਅਤੇ ਮਾਸਟਰ ਸਲੀਮ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ।

VOP12

ਹੋਰ ਪੜ੍ਹੋ : ਕੁਝ ਸਕਿੰਟ ਦੀ ਵੀਡੀਓ ਨੇ ਖਤਮ ਕਰ ਦਿੱਤਾ ਸੀ ਅਦਾਕਾਰਾ ਮੰਦਾਕਿਨੀ ਦਾ ਫਿਲਮੀ ਕਰੀਅਰ

ਇਸ ਤੋਂ ਪਹਿਲਾਂ ਇਸ ਸ਼ੋਅ ਦੇ ਸੀਜ਼ਨ -11 ‘ਚ ਗੱਭਰੂ ਅਤੇ ਮੁਟਿਆਰਾਂ ਨੇ ਆਪਣੀ ਪ੍ਰਤਿਭਾ ਨੂੰ ਦਿਖਾਇਆ ਸੀ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਸ਼ੋਅ ਉਨ੍ਹਾਂ ਗੱਭਰੂ ਅਤੇ ਮੁਟਿਆਰਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰ ਰਿਹਾ ਹੈ ਜੋ ਕਿ ਗਾਇਕੀ ਦੇ ਗਾਇਕੀ ਦੇ ਖੇਤਰ ‘ਚ ਨਾਂਅ ਚਮਕਾਉਣਾ ਚਾਹੁੰਦੇ ਹਨ ।

VOP 12,

ਇਸ ਤੋਂ ਪਹਿਲਾਂ ਇਸ ਰਿਆਲਟੀ ਸ਼ੋਅ ਦੇ ਜ਼ਰੀਏ ਕਈ ਪੰਜਾਬੀ ਕਲਾਕਾਰ ਨਿਕਲੇ ਹਨ। ਜਿਸ ‘ਚ ਗੁਰਨਾਮ ਭੁੱਲਰ, ਨਿਮਰਤ ਖਹਿਰਾ, ਕੌਰ ਬੀ ਸਣੇ ਕਈ ਕਲਾਕਾਰ ਸ਼ਾਮਿਲ ਹਨ । ਇਸ ਸ਼ੋਅ ਨੇ ਪੰਜਾਬੀ ਇੰਡਸਟਰੀ ਨੂੰ ਕਈ ਸਿਤਾਰੇ ਦਿੱਤੇ ਹਨ । ਜਿਹੜੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਨਾਮ ਚਮਕਾ ਰਹੇ ਹਨ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਰਿਆਲਟੀ ਸ਼ੋਅਜ਼ ਚਲਾਏ ਜਾ ਰਹੇ ਹਨ । ਜਿਨ੍ਹਾਂ ਦੇ ਜ਼ਰੀਏ ਪੰਜਾਬੀਆਂ ਦੇ ਟੈਲੇਂਟ ਨੂੰ ਦੁਨੀਆ ਭਰ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network