ਅਜਿਹਾ ਕੀ ਹੋਇਆ ਕਿ ਗੁੱਗੂ ਗਿੱਲ ਨੂੰ ਆਪਣੀ ਵੈੱਬ ਸੀਰੀਜ਼ ਲਈ ਮੰਗਣੀ ਪਈ ਮੁਆਫ਼ੀ, ਵੇਖੋ ਵੀਡੀਓ

written by Shaminder | January 18, 2023 04:53pm

ਅਦਾਕਾਰ ਗੁੱਗੂ ਗਿੱਲ (Guggu Gill) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰ ਗੁੱਗੂ ਗਿੱਲ ਮੁਆਫ਼ੀ ਮੰਗਦੇ ਹੋਏ ਨਜ਼ਰ ਆ ਰਹੇ ਹਨ । ਉਹ ਇਸ ਵੀਡੀਓ ‘ਚ ਕਹਿੰਦੇ ਸੁਣਾਈ ਦੇ ਰਹੇ ਹਨ ਕਿ ‘ਮੈਂ ਸਾਰੀ ਬਾਜ਼ੀਗਰ ਬਿਰਾਦਰੀ ਤੋਂ ਮੁਆਫ਼ੀ ਮੰਗਦਾ ਹਾਂ ਅਤੇ ਮੈਂ ਖਿਮਾ ਦਾ ਯਾਚਕ ਹਾਂ ਅਤੇ ਸਾਰੀ ਟੀਮ ਦੇ ਵੱਲੋਂ ਵੀ ਮੁਆਫੀ ਮੰਗਦਾ ਹੈ ।

Guggu Gill, image From instagram

ਹੋਰ ਪੜ੍ਹੋ : ਨਛੱਤਰ ਗਿੱਲ ਦਾ ਨਵਾਂ ਗੀਤ ‘ਰੂਹ ਉੱਤੇ ਵਾਰ’ ਦਰਸ਼ਕਾਂ ਨੂੰ ਆ ਰਿਹਾ ਪਸੰਦ, ਵੇਖੋ ਵੀਡੀਓ

ਇਸ ਤੋਂ ਇਲਾਵਾ ਇਸ ਵੈੱਬ ਸੀਰੀਜ਼ ਦੇ ਵਿੱਚ ਕੰਮ ਕਰਨ ਵਾਲੇ ਆਸ਼ੀਸ਼ ਦੁੱਗਲ ਨੇ ਵੀ ਇਸ ਵੈੱਬ ਸੀਰੀਜ਼ ‘ਚ ਬਾਜ਼ੀਗਰ ਬਿਰਾਦਰੀ ਵੱਲੋਂ ਜਤਾਏ ਇਤਰਾਜ਼ ‘ਤੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਜੋ ਵੀ ਇਤਰਾਜ਼ ਬਾਜ਼ੀਗਰ ਬਿਰਾਦਰੀ ਵੱਲੋਂ ਜਤਾਇਆ ਗਿਆ ਸੀ ਉਹ ਹਟਾ ਦਿੱਤਾ ਗਿਆ ਹੈ ।

Guggu Gill image From instagram

ਹੋਰ ਪੜ੍ਹੋ : ਨੇਪਾਲ ਜਹਾਜ਼ ਹਾਦਸੇ ‘ਚ ਮਰਨ ਵਾਲੀ ਏਅਰ ਹੋਸਟੈੱਸ ਦਾ ਵੀਡੀਓ ਹੋਇਆ ਵਾਇਰਲ, ਮੌਤ ਤੋਂ ਕੁਝ ਸਮਾਂ ਪਹਿਲਾਂ ਬਣਾਇਆ ਸੀ ਵੀਡੀਓ

ਗੁੱਗੂ ਗਿੱਲ ਨੇ ਇਹ ਦੋਵੇਂ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਵੀ ਸਾਂਝੇ ਕੀਤੇ ਹਨ ।ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ " ਪਿੰਡ ਚੱਕਾਂ ਦੇ ਸ਼ਿਕਾਰੀ -੨" ਵਿੱਚ ਵਰਤੀ ਗਈ ਲੋਕ ਬੋਲੀ ਤੇ ਸਾਡੇ ਬਾਜ਼ੀਗਰ ਸਮਾਜ ਨੂੰ ਠੇਸ ਪਹੁੰਚਣ ਤੇ ਅਸੀਂ ਸਾਰੀ ਟੀਮ ਖਿਮਾਂ ਦੇ ਯਾਚਕ ਹੈਂ..!

ਦੱਸ ਦਈਏ ਕਿ 13  ਤਰੀਕ ਨੂੰ ਗੁੱਗੂ ਗਿੱਲ ਦੀ ਇਹ ਵੈੱਬ ਸੀਰੀਜ਼ ਰਿਲੀਜ਼ ਹੋਈ ਹੈ । ਜਿਸ ‘ਚ ਕੁਝ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ‘ਤੇ ਬਾਜ਼ੀਗਰ ਬਿਰਾਦਰੀ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ।

You may also like