ਸੰਜੀਵ ਕੁਮਾਰ ਨੇ ਆਪਣੀ ਮੌਤ ਨੂੰ ਲੈ ਕੇ ਕਹੀ ਸੀ ਇਹ ਗੱਲ, ਜੋ ਕਿਹਾ ਸੱਚ ਸਾਬਤ ਹੋਇਆ

written by Rupinder Kaler | May 27, 2021 06:26pm

ਸੰਜੀਵ ਕੁਮਾਰ ਦਾ ਸਿਰਫ਼ 47 ਸਾਲਾਂ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ । ਸੰਜੀਵ ਕੁਮਾਰ ਨੂੰ ਦੋ ਵਾਰ ਰਾਸ਼ਟਰੀ ਅਵਾਰਡ ਮਿਲਿਆ ਸੀ । ਹਮ ਹਿੰਦੋਸਤਾਨੀ ਉਹਨਾਂ ਦੀ ਪਹਿਲੀ ਫ਼ਿਲਮ ਸੀ । ਸੰਜੀਵ ਕੁਮਾਰ ਨੂੰ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਉਹ ਇਸ ਦੁਨੀਆਂ ਤੋਂ ਛੇਤੀ ਚਲੇ ਜਾਣਗੇ, ਇਹ ਡਰ ਉਹਨਾਂ ਦੇ ਮਨ ਵਿੱਚ ਬੈਠ ਗਿਆ ਸੀ । ਦਰਅਸਲ ਉਹਨਾਂ ਦੇ ਪਰਿਵਾਰ ਵਿੱਚ ਜਿੰਨੇ ਵੀ ਮਰਦ ਸਨ ਉਹਨਾਂ ਵਿੱਚੋਂ ਕਿਸੇ ਨੇ ਵੀ 50 ਸਾਲ ਦੀ ਉਮਰ ਨਹੀਂ ਸੀ ਭੋਗੀ ।

ਹੋਰ ਪੜ੍ਹੋ :

ਪਿਤਾ ਦੀ ਮੌਤ ਤੋਂ ਬਾਅਦ ਹਿਨਾ ਖਾਨ ਨੂੰ ਆਇਆ ਸੀ ਪ੍ਰਿਯੰਕਾ ਚੋਪੜਾ ਦਾ ਮੈਸੇਜ, ਕਹਿ ਦਿੱਤੀ ਦਿਲ ਛੂਹਣ ਵਾਲੀ ਗੱਲ

sanjeev-kumar

ਇਸ ਸਭ ਨੂੰ ਦੇਖ ਕੇ ਸੰਜੀਵ ਕੁਮਾਰ ਨੂੰ ਲੱਗਦਾ ਸੀ ਕਿ ਉਹ ਵੀ 50 ਸਾਲ ਤੋਂ ਪਹਿਲਾ ਹੀ ਮਰ ਜਾਣਗੇ ਤੇ ਇਸ ਤਰ੍ਹਾਂ ਹੋਇਆ ਵੀ । ਸੰਜੀਵ ਕੁਮਾਰ ਤੇ ਜਯਾ ਬੱਚਨ ਦੀ ਜੋੜੀ ਕਾਫੀ ਹਿੱਟ ਰਹੀ । ਜਯਾ ਨਾਲ ਸੰਜੀਵ ਨੇ ਪਤੀ ਤੋਂ ਲੈ ਸਹੁਰੇ ਤੱਕ ਦਾ ਰੋਲ ਕੀਤਾ ਸੀ । ਫ਼ਿਲਮ ਕੋਸ਼ਿਸ਼ ਵਿੱਚ ਪਤੀ ਦਾ ਰੋਲ, ਅਨਾਮਿਕਾ ਵਿੱਚ ਪ੍ਰੇਮੀ ਦਾ ਰੋਲ, ਸ਼ੋਲੇ ਵਿੱਚ ਸਹੁਰੇ ਦਾ ਕਿਰਦਾਰ ਤੇ ਸਿਲਸਿਲਾ ਵਿੱਚ ਭਰਾ ਦਾ ਰੋਲ ਕੀਤਾ ਸੀ । ਫ਼ਿਲਮ ਸ਼ੋਲੇ ਵਿੱਚ ਠਾਕੁਰ ਦਾ ਕਿਰਦਾਰ ਸੰਜੀਵ ਕੁਮਾਰ ਨੇ ਕੀਤਾ ਸੀ ਪਰ ਧਰਮਿੰਦਰ ਵੀ ਠਾਕੁਰ ਦਾ ਰੋਲ ਕਰਨਾ ਚਾਹੁੰਦੇ ਸਨ ।

sanjeev-kumar

ਇਸ ਨੂੰ ਲੈ ਕੇ ਦੋਹਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ । ਇਸ ਸਭ ਦੇ ਚਲਦੇ ਧਰਮਿੰਦਰ ਤੇ ਸੰਜੀਵ ਕੁਮਾਰ ਹੇਮਾ ਮਾਲਿਨੀ ਨੂੰ ਵੀ ਚਾਹੁੰਦੇ ਸਨ ਅਜਿਹੇ ਵਿੱਚ ਫ਼ਿਲਮ ਦੇ ਡਾਇਰੈਕਟਰ ਨੇ ਧਰਮਿੰਦਰ ਨੂੰ ਲਾਲਚ ਦਿੱਤਾ ਕਿ ਉਹ ਫ਼ਿਲਮ ਵਿੱਚ ਵੀਰੂ ਦਾ ਕਿਰਦਾਰ ਕਰਕੇ ਹੇਮਾ ਮਾਲਿਨੀ ਦੇ ਨਾਲ ਰੋਮਾਂਸ ਕਰ ਸਕਦਾ ਹੈ । ਇਸ ਲਈ ਧਰਮਿੰਦਰ ਨੇ ਆਪਣੀ ਜਿੱਦ ਛੱਡ ਦਿੱਤੀ, ਜਿਸ ਕਰਕੇ ਠਾਕੁਰ ਦਾ ਰੋਲ ਸੰਜੀਵ ਨੂੰ ਮਿਲ ਗਿਆ ।

You may also like