ਜਦੋਂ ਅਨੁਪਮ ਖੇਰ ’ਤੇ ਭੜਕ ਗਈ ਉਹਨਾਂ ਦੀ ਮਾਂ ਦੁਲਾਰੀ, ਮੰਗੇ 10-20 ਲੱਖ ਰੁਪਏ, ਵੀਡੀਓ ਵਾਇਰਲ

written by Rupinder Kaler | October 08, 2021

ਅਨੁਪਮ ਖੇਰ (Anupam Kher) ਆਏ ਦਿਨ ਆਪਣੀ ਮਾਂ ਦੁਲਾਰੀ ਦੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਉਹਨਾਂ (Anupam Kher) ਦੀ ਮਾਂ ਦੀਆਂ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦੀਆਂ ਹਨ । ਹਰ ਵਾਰ ਅਨੁਪਮ ਆਪਣੀ ਮਾਂ ਨੂੰ ਗਿਫਟ ਦਿੰਦੇ ਹੋਏ ਨਜ਼ਰ ਆਉਂਦੇ ਹਨ, ਪਰ ਇਸ ਵਾਰ ਅਨੁਪਮ (Anupam Kher) ਦੀ ਮਾਂ ਨੇ ਉਹਨਾਂ ਨੂੰ ਗਿਫਟ ਦਿੱਤਾ ਹੈ ਤੇ ਬਦਲੇ ਵਿੱਚ ਕੁਝ ਅਜਿਹੀ ਚੀਜ਼ ਮੰਗ ਲਈ ਹੈ । ਜਿਸ ਨਾਲ ਅਨੁਪਮ ਦੇ ਕੰਨ ਖੜੇ ਹੋ ਗਏ ਹਨ ।

Anupam Kher shared her mother dulari new purse video-min Image Source: Instagram

ਹੋਰ ਪੜ੍ਹੋ :

ਗੁਰਲੇਜ ਅਖਤਰ ਅਤੇ ਰਾਏ ਜੁਝਾਰ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Anupam-Kher Image Source: Instagram

ਇਸ ਵੀਡੀਓ ਵਿੱਚ ਉਹ ਅਨੁਪਮ ਨੂੰ ਝਿੜਕਦੇ ਹੋਏ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਅਨੁਪਮ ਦੀ ਮਾਂ  (Anupam Kher Mother Dulari)  ਨੇ ਉਸ ਤੋਂ 10-20 ਹਜ਼ਾਰ ਰੁਪਏ ਦੀ ਮੰਗ ਵੀ ਕੀਤੀ ਹੈ । ਇਸ ਵੀਡੀਓ ਵਿੱਚ ਅਨੁਪਮ ਦੀ ਮਾਂ ਉਹਨਾਂ ਨੂੰ ਇੱਕ ਲਿਫਾਫੇ ਵਿੱਚੋਂ ਸ਼ਰਟ ਖੋਲ ਕੇ ਦਿਖਾਉਂਦੀ ਹੈ, ਤੇ ਕਹਿੰਦੀ ਹੈ ਕਿ ਉਹ ਉਸ ਲਈ ਗਿਫਟ ਲੈ ਕੇ ਆਈ ਹੈ । ਅਨੁਪਮ ਇਹਨਾਂ ਸ਼ਰਟ ਦੀ ਤਾਰੀਫ ਕਰਦਾ ਹੈ ਤਾਂ ਉਹ ਕਹਿੰਦੀ ਹੈ ਕਿ ਤੂੰ ਝੂਠ ਬੋਲ ਰਿਹਾ ਹੈ ਤਾਂ ਅਨੁਪਮ ਕਹਿੰਦੇ ਹਨ ਕਿ ਝੂਠ ਕਿਉਂ ਬੋਲਾਂਗਾ ।

 

View this post on Instagram

 

A post shared by Anupam Kher (@anupampkher)

ਅਨੁਪਮ ਕਹਿੰਦੇ ਹਨ ਕਿ ਇਹ ਮੇਰੇ ਵਾਸਤੇ ਹੈ ਜਾਂ ਇਹਨਾਂ ਵਿੱਚੋਂ ਇੱਕ ਲੈਣੀ ਹੈ । ਮਾਂ ਕਹਿੰਦੀ ਹੈ ਕਿ ਸਾਰੀਆਂ ਲੈਣੀਆਂ ਹਨ ਤਾਂ ਲੈ ਲਾ। ਅਨੁਪਮ ਸ਼ਰਟ ਦੇ ਪੈਸੇ ਪੁੱਛਦੇ ਹਨ ਤਾਂ ਕਹਿੰਦੀ ਹੈ ਕਿ ਯਾਦ ਨਹੀਂ । ਅਨੁਪਮ ਕਹਿੰਦੇ ਹਨ ਕਿ ਪੈਸੇ ਦੇ ਦਿੱਤੇ ਜਾਂ ਨਹੀਂ ਤਾਂ ਇਹ ਸੁਣ ਕੇ ਉਹ ਭੜਕ ਜਾਂਦੀ ਹੈ ਤੇ ਬੋਲਦੀ ਹੈ, ਉਹ ਤੇਰਾ ਬਾਪ ਸੀ, ਜਿਹੜਾ ਇਸ ਤਰ੍ਹਾਂ ਛੱਡ ਦੇਵੇਗਾ । ਇਸ ਤੋਂ ਬਾਅਦ ਬੋਲਦੀ ਹੈ ਕਿ 10, 20 ਹਜ਼ਾਰ ਲੱਖ ਦਿੱਤੇ ਸਨ, ਲਿਆ ਦੇ ।

0 Comments
0

You may also like