
ਗਿੱਪੀ ਗਰੇਵਾਲ (Gippy Grewal) ਇਨ੍ਹੀਂ ਦਿਨੀਂ ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਫ਼ਿਲਮ ਦੇ ਸੈੱਟ ਤੋਂ ਉਹ ਲਗਾਤਾਰ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰ ਰਹੇ ਹਨ । ਉਨ੍ਹਾਂ ਨੇ ਬੀਤੇ ਦਿਨ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ ।ਜਿਸ ‘ਚ ਉਨ੍ਹਾਂ ਨੂੰ ਕੜਾਹ ਖਾਣ ਦੀ ਤਲਬ ਲੱਗੀ । ਪਰ ਕੜਾਹ ਬਨਾਉਣ ਵਾਲਿਆਂ ਕੜਾਹ ਦੀ ਬਜਾਏ ਕੁਝ ਹੋਰ ਹੀ ਬਣਾ ਦਿੱਤਾ ।
ਹੋਰ ਪੜ੍ਹੋ : 21 ਸਾਲ ਬਾਅਦ ਪ੍ਰੀਤੀ ਸੱਪਰੂ ਨੂੰ ਮਿਲੀ ਸਤਿੰਦਰ ਸੱਤੀ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ
ਜਿਸ ‘ਤੇ ਗਿੱਪੀ ਗਰੇਵਾਲ ਨੇ ਜਦੋਂ ਦੇਖਿਆ ਤਾਂ ਉਨ੍ਹਾਂ ਨੇ ਬਿੰਨੂ ਢਿੱਲੋਂ ਨੂੰ ਪੁੱਛਿਆ ਕਿ ਆਹ ਕੀ ਬਣਾ ਦਿੱਤਾ ਤਾਂ ਨੇ ਕੜਾਹ ਦਾ ਤਰੀਕਾ ਹੀ ਬਦਲ ਦਿੱਤਾ ਇਸ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

ਹੋਰ ਪੜ੍ਹੋ : ਦੂਜੀ ਧੀ ਦੇ ਜਨਮ ਤੋਂ ਬਾਅਦ ਦੇਬੀਨਾ ਅਤੇ ਗੁਰਮੀਤ ਚੌਧਰੀ ਦੇ ਘਰ ਆਈ ਇੱਕ ਹੋਰ ਖੁਸ਼ਖ਼ਬਰੀ
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ, ਪਰ ਹੌਲੀ ਹੌਲੀ ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੋਏ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ।ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਹਨੀਮੂਨ’ ਰਿਲੀਜ਼ ਹੋਈ ਹੈ ।

ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੇ ਵੱਲੋਂ ਪ੍ਰੋਡਿਊਸ ਕੀਤੀ ਗਈ ‘ਕ੍ਰਿਮੀਨਲ’ ਅਤੇ ‘ਮਾਂ’ ਫ਼ਿਲਮ ਜੋ ਕਿ ਕੁਝ ਸਮਾਂ ਪਹਿਲਾਂ ਆਈ ਸੀ, ਇਨ੍ਹਾਂ ਫ਼ਿਲਮਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ ।
View this post on Instagram