ਨਵਰਾਜ ਹੰਸ ਨੇ ਜਦੋਂ ਕਿਹਾ ‘ਮੇਰੀ ਵਾਈਫ ਬਹੁਤ ਲੜਦੀ ਹੈ’, ਪਤਨੀ ਨੇ ਦਿੱਤਾ ਇਸ ਤਰ੍ਹਾਂ ਜਵਾਬ

Written by  Shaminder   |  September 13th 2021 05:33 PM  |  Updated: September 13th 2021 05:36 PM

ਨਵਰਾਜ ਹੰਸ ਨੇ ਜਦੋਂ ਕਿਹਾ ‘ਮੇਰੀ ਵਾਈਫ ਬਹੁਤ ਲੜਦੀ ਹੈ’, ਪਤਨੀ ਨੇ ਦਿੱਤਾ ਇਸ ਤਰ੍ਹਾਂ ਜਵਾਬ

ਨਵਰਾਜ ਹੰਸ  (Navraj Hans) ਦੀ ਪਤਨੀ ਅਜੀਤ ਮਹਿੰਦੀ (Ajit Mehndi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਨਵਰਾਜ ਹੰਸ ਅਜੀਤ ਮਹਿੰਦੀ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਨਵਰਾਜ ਹੰਸ ਕਹਿ ਰਹੇ ਨੇ ਕਿ ਵਾਈਫ ਮੇਰੀ ਬੜੀ ਲੜਦੀ ਆ। ਜਿਸ ‘ਤੇ ਅਜੀਤ ਮਹਿੰਦੀ ਮੋਬਾਈਲ ‘ਤੇ ਅਜੀਤ ਮਹਿੰਦੀ ਦਾ ਵੀਡੀਓ ਬਣਾ ਰਹੇ ਨਵਰਾਜ ਹੰਸ ਦੇ ਮੋਬਾਈਲ ‘ਤੇ ਮੁੱਕਾ ਮਾਰਦੀ ਹੈ ।

Ajit Mehndi -min Image From Instagram

ਹੋਰ ਪੜ੍ਹੋ : ਮੋਟਰਸਾਈਕਲ ਸਵਾਰ ਦੀ ਇਹ ਵੀਡੀਓ ਦੇਖ ਕੇ ਲੋਕ ਰਹਿ ਗਏ ਦੰਗ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਦਾ ਮਸਤੀ ਭਰਿਆ ਅੰਦਾਜ਼ ਵੀ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਵੇਖਿਆ ਜਾ ਰਿਹਾ ਹੈ ।ਨਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ ।

Navraj With Wife -min Image From Instagram

ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਚੰਗਾ ਨਾਂਅ ਬਣਾਇਆ ਹੈ । ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਚੁੱਕੇ ਹਨ । ਉਹ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਹੀ ਮਿਲੀ ਹੈ । ਉਨ੍ਹਾਂ ਦਾ ਵਿਆਹ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੀ ਬੇਟੀ ਅਜੀਤ ਮਹਿੰਦੀ ਦੇ ਨਾਲ ਹੋਇਆ ਹੈ ।

 

View this post on Instagram

 

A post shared by Ajit ji (@ajitmehndi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network